ਚੌਪਈ ॥

ਚੌਪਈ:

ਯਾ ਮੈ ਕਹੋ ਕਹਾ ਹ੍ਵੈ ਗਈ ॥

ਇਸ ਵਿਚ ਦਸੋ ਕੀ ਹੋ ਗਿਆ

ਮੁਖ ਬੋਲੈ ਭਈਆ ਕੇ ਗਈ ॥

ਜੇ ਮੈਂ ਮੂੰਹ ਬੋਲੇ ਧਰਮ ਦੇ ਭਰਾ ਦੇ ਘਰ ਚਲੀ ਗਈ।

ਤੋਰ ਸਵਿਤ ਮੈ ਕਛੁ ਨ ਬਿਗਾਰਿਯੋ ॥

ਹੇ ਸੌਂਕਣੇ! ਮੈਂ ਤੇਰਾ ਕੁਝ ਨਹੀਂ ਵਿਗਾੜਿਆ ਹੈ।

ਕ︀ਯੋ ਨ੍ਰਿਪ ਸੋ ਤੈ ਝੂਠ ਉਚਾਰਿਯੋ ॥੭॥

(ਫਿਰ) ਤੂੰ ਰਾਜੇ ਨੂੰ ਕਿਉਂ ਝੂਠ ਦਸਿਆ ਹੈ ॥੭॥