ਜੁਧਿਸਟਰ ਬਾਚ ਸਭਾ ਪ੍ਰਤਿ

Speech of Yudhishtar addressed to the Court:

ਯੁਧਿਸ਼ਠਰ ਨੇ ਸਭਾ ਪ੍ਰਤਿ ਕਿਹਾ:

ਸਵੈਯਾ

SWAYYA

ਸਵੈਯਾ:

ਜੋਰਿ ਸਭਾ ਦ੍ਵਿਜ ਛਤ੍ਰਿਨ ਕੀ ਪ੍ਰਿਥਮੈ ਨ੍ਰਿਪ ਯੌ ਕਹਿਯੋ ਕਉਨ ਮਨਇਯੈ

ਬ੍ਰਾਹਮਣਾਂ ਅਤੇ ਛਤ੍ਰੀਆਂ ਦੀ ਸਭਾ ਜੋੜ ਕੇ, ਰਾਜਾ ਯੁਧਿਸ਼ਠਰ ਨੇ ਇੰਜ ਕਿਹਾ, (ਸਭ ਤੋਂ) ਪਹਿਲਾਂ ਕਿਸ ਨੂੰ ਪੂਜੀਏ।

ਕੋ ਇਹ ਲਾਇਕ ਬੀਰ ਈਹਾ ਜਿਹ ਭਾਲ ਮੈ ਕੁੰਕਮ ਅਛਤ ਲਇਯੈ

In the court of Kshatriyas and Brahmins, the king said, “Who should primarily be worshipped? Who is the most deserving person here, on whose forehead the saffron and other ingredients be applied?

ਇਥੇ ਇਸ ਯੋਗ ਕਿਹੜਾ ਸ਼ੂਰਵੀਰ ਹੈ ਜਿਸ ਦੇ ਮੱਥੇ ਉਤੇ ਕੇਸਰ ਅਤੇ ਚਾਵਲ (ਦਾ ਤਿਲਕ) ਲਗਾ ਦੇਈਏ।

ਬੋਲਿ ਉਠਿਯੋ ਸਹਦੇਵ ਤਬੈ ਬ੍ਰਿਜ ਨਾਇਕ ਲਾਇਕ ਯਾਹਿ ਚੜਇਯੈ

Sahdev said, “Only Krishna is the most suitable

ਤਦ ਸਹਿਦੇਵ ਬੋਲ ਪਿਆ ਕਿ ਸ੍ਰੀ ਕ੍ਰਿਸ਼ਨ (ਇਸ ਦੇ) ਯੋਗ ਹਨ, (ਇਸ ਲਈ ਤਿਲਕ) ਇਨ੍ਹਾਂ ਨੂੰ ਚੜ੍ਹਾ ਦਿਓ।

ਸ੍ਰੀ ਬ੍ਰਿਜਨਾਥ ਸਹੀ ਪ੍ਰਭੁ ਹੈ ਕਬਿ ਸ︀ਯਾਮ ਭਨੈ ਜਿਹ ਕੇ ਬਲਿ ਜਇਯੈ ॥੨੩੩੨॥

He is the real Lord and we all are a sacrifice to him.”2332.

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਹੀ ਸਹੀ ਪ੍ਰਭੂ ਹਨ ਜਿਨ੍ਹਾਂ ਉਪਰੋਂ ਬਲਿਹਾਰ ਜਾਣਾ ਚਾਹੀਦਾ ਹੈ ॥੨੩੩੨॥