ਦੋਹਰਾ ॥
Dohira
ਦੋਹਰਾ:
ਸਾਹਜਹਾਨਾਬਾਦ ਮੈ ਏਕ ਤੁਰਕ ਕੀ ਨਾਰਿ ॥
A Muslim woman used to live in the city of Shahjehanbad.
ਸ਼ਾਹਜਹਾਨਬਾਦ (ਨਾਂ ਦੇ ਨਗਰ ਵਿਚ) ਇਕ ਮੁਸਲਮਾਨ ('ਤੁਰਕ') ਦੀ ਇਸਤਰੀ ਰਹਿੰਦੀ ਸੀ।
ਇਕ ਚਰਿਤ੍ਰ ਅਤਿ ਤਿਨ ਕਿਯੋ ਸੋ ਤੁਹਿ ਕਹੋ ਸੁਧਾਰਿ ॥੧॥
Now, with due modification, I re-narrate the wonder she performed.(l)
ਉਸ ਨੇ ਇਕ ਵੱਡਾ ਚਰਿਤ੍ਰ ਕੀਤਾ, ਉਹੀ ਮੈਂ ਸੁਧਾਰ ਕੇ ਕਹਿੰਦਾ ਹਾਂ ॥੧॥
ਅਨਿਕ ਪੁਰਖ ਤਾ ਸੋ ਸਦਾ ਨਿਸੁ ਦਿਨ ਕੇਲ ਕਮਾਹਿ ॥
Day and night numerous persons came to her and frolicked in making love.
ਉਸ ਨਾਲ ਸਦਾ ਦਿਨ ਰਾਤ ਅਨੇਕ ਪੁਰਸ਼ ਕਾਮ-ਵਿਲਾਸ ਕਰਦੇ ਸਨ।
ਸ੍ਵਾਨ ਹੇਰਿ ਲਾਜਤ ਤਿਨੈ ਇਕ ਆਵਹਿ ਇਕ ਜਾਹਿ ॥੨॥
Even the dogs were ashamed of her actions.(2)
ਉਨ੍ਹਾਂ ਨੂੰ ਵੇਖ ਕੇ ਕੁੱਤੇ ਵੀ ਸ਼ਰਮਾਉਂਦੇ ਸਨ, ਇਕ ਆਂਦਾ ਸੀ, ਇਕ ਜਾਂਦਾ ਸੀ ॥੨॥