ਅੜਿਲ

Arril

ਅੜਿਲ:

ਟਰਿ ਆਗੇ ਤਿਹ ਲਿਯੋ ਬਚਨ ਯੌ ਭਾਖਿਯੋ

She came forward and said that she had called in a vaid,

(ਉਹ) ਅਗੇ ਵੱਧ ਕੇ ਉਸ ਨੂੰ ਮਿਲੀ ਅਤੇ ਇਸ ਤਰ੍ਹਾਂ ਬਚਨ ਕੀਤਾ

ਤੁਮਰੇ ਅਰਥਹਿ ਬੈਦ ਬੋਲਿ ਮੈ ਰਾਖਿਯੋ

Just for him (Zaahid Khan).

ਕਿ ਮੈਂ ਤੁਹਾਡੇ ਲਈ ਹੀ ਵੈਦ ਬੁਲਾ ਰਖਿਆ ਹੈ।

ਤਾ ਤੇ ਬੇਗਿ ਇਲਾਜ ਬੁਲਾਇ ਕਰਾਇਯੈ

She stressed him to come forward, get treated immediately,

ਇਸ ਲਈ (ਇਸ ਨੂੰ) ਜਲਦੀ ਬੁਲਾ ਕੇ ਇਲਾਜ ਕਰਾਓ।

ਹੋ ਹ੍ਵੈ ਕਰਿ ਅਬੈ ਅਰੋਗ ਤੁਰਤ ਘਰ ਜਾਇਯੈ ॥੫॥

And briskly leave for his home after becoming disease free.(5)

ਹੁਣੇ ਅਰੋਗ ਹੋ ਕੇ ਹੀ ਘਰ ਨੂੰ ਜਾਓ ॥੫॥