ਬਿਲਾਵਲੁ ਬਾਣੀ ਭਗਤਾ ਕੀ ਕਬੀਰ ਜੀਉ ਕੀ

Bilaaval, The Word Of The Devotees. Of Kabeer Jee:

ਰਾਗ ਬਿਲਾਵਲ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਦੀ ਬਾਣੀ।

ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ

One Universal Creator God. Truth Is The Name. Creative Being Personified By Guru's Grace:

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਐਸੋ ਇਹੁ ਸੰਸਾਰੁ ਪੇਖਨਾ ਰਹਨੁ ਕੋਊ ਪਈਹੈ ਰੇ

This world is a drama; no one can remain here.

ਹੇ ਜਿੰਦੇ! ਇਹ ਜਗਤ ਅਜਿਹਾ ਵੇਖਣ ਵਿਚ ਆ ਰਿਹਾ ਹੈ, ਕਿ ਇੱਥੇ ਕੋਈ ਭੀ ਜੀਵ ਸਦਾ-ਥਿਰ ਨਹੀਂ ਰਹੇਗਾ। ਪੇਖਨਾ = ਵੇਖਣ ਵਿਚ ਆ ਰਿਹਾ ਹੈ। ਰਹਨੁ ਪਈ ਹੈ = ਰਹਿਣਾ ਪਏਗਾ, ਰਹਿ ਸਕੇਗਾ, ਸਦਾ ਰਹਿ ਸਕੇਗਾ। ਰੇ = ਹੇ ਭਾਈ!

ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ

Walk the straight path; otherwise, you will be pushed around. ||1||Pause||

ਸੋ, ਤੂੰ ਸਿੱਧੇ ਰਾਹੇ ਤੁਰੀਂ, ਨਹੀਂ ਤਾਂ ਬੁਰਾ ਧੱਕਾ ਵੱਜਣ ਦਾ ਡਰ ਹੈ (ਭਾਵ, ਇਸ ਭੁਲੇਖੇ ਵਿਚ ਕਿ ਇੱਥੇ ਸਦਾ ਬਹਿ ਰਹਿਣਾ ਹੈ, ਕੁਰਾਹੇ ਪੈਣ ਦਾ ਬੜਾ ਖ਼ਤਰਾ ਹੁੰਦਾ ਹੈ) ॥੧॥ ਰਹਾਉ ॥ ਸੂਧੇ = ਸਿੱਧੇ। ਰੇਗਿ = ਰਾਹ ਉੱਤੇ। ਨਤਰ = ਨਹੀਂ ਤਾਂ। ਕੁਧਕੁ = ਕੁ-ਧੱਕਾ, ਡਾਢਾ ਧੱਕਾ। ਦਿਵਈ ਹੈ = ਮਿਲੇਗਾ ॥੧॥ ਰਹਾਉ ॥

ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ

The children, the young and the old, O Siblings of Destiny, will be taken away by the Messenger of Death.

ਹੇ ਜਿੰਦੇ! ਬਾਲਕ ਹੋਵੇ, ਬੁੱਢਾ ਹੋਵੇ, ਚਾਹੇ ਜੁਆਨ ਹੋਵੇ, ਮੌਤ ਸਭਨਾਂ ਨੂੰ ਹੀ ਇੱਥੋਂ ਲੈ ਜਾਂਦੀ ਹੈ। ਬਾਰੇ = ਬਾਲਕ। ਤਰੁਨੇ = ਜੁਆਨ। ਭਈਆ = ਹੇ ਭਾਈ! ਭ ਹੂ = ਸਾਰਿਆਂ ਨੂੰ ਹੀ। ਲੈ ਜਈ ਹੈ = ਲੈ ਜਾਇਗਾ।

ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥

The Lord has made the poor man a mouse, and the cat of Death is eating him up. ||1||

ਮਨੁੱਖ ਵਿਚਾਰਾ ਤਾਂ, ਮਾਨੋ, ਚੂਹਾ ਬਣਾਇਆ ਗਿਆ ਹੈ ਜਿਸ ਨੂੰ ਮੌਤ-ਰੂਪ ਬਿੱਲਾ ਖਾ ਜਾਂਦਾ ਹੈ ॥੧॥ ਬਪੁਰਾ = ਵਿਚਾਰਾ। ਮੂਸਾ = ਚੂਹਾ। ਮੀਚੁ = ਮੌਤ। ਬਿਲਈਆ = ਬਿੱਲਾ ॥੧॥

ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਕਾਨੀ ਰੇ

It gives no special consideration to either the rich or the poor.

ਹੇ ਜਿੰਦੇ! ਮਨੁੱਖ ਧਨਵਾਨ ਹੋਵੇ ਭਾਵੇਂ ਕੰਗਾਲ, ਮੌਤ ਨੂੰ ਕਿਸੇ ਦਾ ਲਿਹਾਜ਼ ਨਹੀਂ ਹੈ। ਮਨਈ = ਮਨੁੱਖ (ਪੂਰਬ ਦੇਸ ਦੀ ਬੋਲੀ)। ਕਾਨੀ = ਕਾਣ, ਮੁਥਾਜੀ, ਲਿਹਾਜ਼।

ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥

The king and his subjects are equally killed; such is the power of Death. ||2||

ਮੌਤ ਰਾਜੇ ਤੇ ਪਰਜਾ ਨੂੰ ਇੱਕ-ਸਮਾਨ ਮਾਰ ਲੈਂਦੀ ਹੈ, ਇਹ ਮੌਤ ਹੈ ਹੀ ਐਸੀ ਡਾਢੀ ॥੨॥ ਸਮ = ਸਾਵਾਂ। ਬਡਾਨੀ = ਡਾਢਾ, ਬਲੀ ॥੨॥

ਹਰਿ ਕੇ ਸੇਵਕ ਜੋ ਹਰਿ ਭਾਏ ਤਿਨੑ ਕੀ ਕਥਾ ਨਿਰਾਰੀ ਰੇ

Those who are pleasing to the Lord are the servants of the Lord; their story is unique and singular.

ਪਰ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਗੱਲ (ਸਾਰੇ ਜਹਾਨ ਨਾਲੋਂ) ਨਿਰਾਲੀ ਹੈ। ਭਾਏ = ਭਾਉਂਦੇ ਹਨ, ਪਿਆਰੇ ਲੱਗਦੇ ਹਨ। ਕਥਾ = ਗੱਲ। ਨਿਰਾਰੀ = ਵੱਖਰੀ, ਨਿਰਾਲੀ।

ਆਵਹਿ ਜਾਹਿ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥

They do not come and go, and they never die; they remain with the Supreme Lord God. ||3||

ਉਹ ਨਾਹ ਜੰਮਦੇ ਹਨ ਨਾਹ ਮਰਦੇ ਹਨ, ਕਿਉਂਕਿ, ਹੇ ਜਿੰਦੇ! ਉਹ ਪਰਮਾਤਮਾ ਨੂੰ ਸਦਾ ਆਪਣਾ ਸੰਗੀ-ਸਾਥੀ ਜਾਣਦੇ ਹਨ ॥੩॥ ਸੰਗਾਰੀ = ਸੰਗੀ, ਸਾਥੀ ॥੩॥

ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ

Know this in your soul, that by renouncing your children, spouse, wealth and property

ਸੋ, ਹੇ ਪਿਆਰੀ ਜਿੰਦ! ਪੁੱਤਰ, ਵਹੁਟੀ, ਧਨ-ਪਦਾਰਥ-ਇਹਨਾਂ ਦਾ ਮੋਹ ਛੱਡ ਦੇਹ। ਕਲਤ੍ਰ = ਵਹੁਟੀ। ਇਹੈ = ਇਹ ਹੀ, ਇਹਨਾਂ ਦਾ ਮੋਹ ਹੀ। ਤਜਹੁ = ਛੱਡ ਦੇਹੁ। ਜੀਅ ਰੇ = ਹੇ ਜਿੰਦੇ! ਜੀਅ ਜਾਨੀ ਰੇ = ਹੇ ਜਾਨੀ ਜੀਅ! ਹੇ ਪਿਆਰੀ ਜਿੰਦੇ!

ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥

- says Kabeer, listen, O Saints - you shall be united with the Lord of the Universe. ||4||1||

ਕਬੀਰ ਆਖਦਾ ਹੈ-ਹੇ ਸੰਤ ਜਨੋ! ਮੋਹ ਛੱਡਿਆਂ ਪਰਮਾਤਮਾ ਮਿਲ ਪੈਂਦਾ ਹੈ (ਤੇ ਮੌਤ ਦਾ ਡਰ ਮੁੱਕ ਜਾਂਦਾ ਹੈ) ॥੪॥੧॥ ਸਾਰਿਗਪਾਨ = {ਸਾਰਿਗ = ਵਿਸ਼ਨੂੰ ਦਾ ਧਨਖ। ਪਾਨੀ = ਹੱਥ} ਜਿਸ ਦੇ ਹੱਥ ਵਿਚ ਸਾਰਿਗ ਧਨਖ ਹੈ ਜੋ ਸਭ ਦਾ ਨਾਸ ਕਰਨ ਵਾਲਾ ਹੈ, ਪਰਮਾਤਮਾ ॥੪॥੧॥