ਆਸਾ ਮਹਲਾ

Aasaa, Fifth Mehl:

ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ

That which was upside-down has been set upright; the deadly enemies and adversaries have become friends.

(ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ) ਪੁੱਠੀ ਗੱਲ ਸੋਹਣੀ ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ, ਅਪੁਸਟ = ਪੁੱਠੀ। ਬਾਤ ਤੇ = ਗੱਲ ਤੋਂ। ਸੀਧਰੀ = ਚੰਗੀ ਸਿੱਧੀ। ਦੂਤ = ਵੈਰੀ।

ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥੧॥

In the darkness, the jewel shines forth, and the impure understanding has become pure. ||1||

(ਮੇਰੇ ਮਨ ਦੇ) ਘੁੱਪ ਹਨੇਰੇ ਵਿਚ (ਗੁਰੂ ਦਾ ਬਖ਼ਸ਼ਿਆ ਗਿਆਨ-) ਰਤਨ ਚਮਕ ਪਿਆ (ਵਿਕਾਰਾਂ ਨਾਲ) ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ ॥੧॥ ਪ੍ਰਗਾਸਿਓ = ਚਮਕ ਪਿਆ ਹੈ। ਮਲੀਨ = ਮੈਲੀ। ਹਛਨਈ = ਸਾਫ਼-ਸੁਥਰੀ ॥੧॥

ਜਉ ਕਿਰਪਾ ਗੋਬਿੰਦ ਭਈ

When the Lord of the Universe became merciful,

ਜਦੋਂ ਮੇਰੇ ਉਤੇ ਗੋਬਿੰਦ ਦੀ ਕਿਰਪਾ ਹੋਈ, ਜਉ = ਜਦੋਂ।

ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥੧॥ ਰਹਾਉ

I found peace, wealth and the fruit of the Lord's Name; I have met the True Guru. ||1||Pause||

ਮੈਂ ਸਤਿਗੁਰੂ ਨੂੰ ਮਿਲ ਪਿਆ (ਤੇ ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਫਲ (ਵਜੋਂ) ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ ॥੧॥ ਰਹਾਉ ॥ ਸੁਖ ਸੰਪਤਿ = ਆਤਮਕ ਆਨੰਦ ਦੀ ਦੌਲਤ ॥੧॥ ਰਹਾਉ ॥

ਮੋਹਿ ਕਿਰਪਨ ਕਉ ਕੋਇ ਜਾਨਤ ਸਗਲ ਭਵਨ ਪ੍ਰਗਟਈ

No one knew me, the miserable miser, but now, I have become famous all over the world.

(ਗੁਰੂ ਦੇ ਮਿਲਾਪ ਤੋਂ ਪਹਿਲਾਂ) ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿਚ ਉੱਘਾ ਹੋ ਗਿਆ। ਮੋਹਿ = ਮੈਨੂੰ। ਕਿਰਪਨ = ਸ਼ੂਮ, ਨਕਾਰਾ।

ਸੰਗਿ ਬੈਠਨੋ ਕਹੀ ਪਾਵਤ ਹੁਣਿ ਸਗਲ ਚਰਣ ਸੇਵਈ ॥੨॥

Before, no one would even sit with me, but now, all worship my feet. ||2||

(ਪਹਿਲਾਂ) ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ॥੨॥ ਸੰਗਿ = ਨਾਲ, ਕੋਲ। ਸੇਵਈ = ਸੇਵਾ ਕਰਦੀ ਹੈ ॥੨॥

ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ

I used to wander in search of pennies, but now, all the desires of my mind are satisfied.

(ਗੁਰ-ਮਿਲਾਪ ਤੋਂ ਪਹਿਲਾਂ ਤ੍ਰਿਸ਼ਨਾ-ਅਧੀਨ ਹੋ ਕੇ) ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸਾਂ (ਗੁਰੂ ਦੀ ਬਰਕਤਿ ਨਾਲ) ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ। ਆਢ = ਅੱਧੀ ਦਮੜੀ। ਕਉ = ਵਾਸਤੇ। ਮਨ ਤ੍ਰਿਸਨ = ਮਨ ਦੀ ਤ੍ਰਿਸ਼ਨਾ।

ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥੩॥

I could not bear even one criticism, but now, in the Saadh Sangat, the Company of the Holy, I am cooled and soothed. ||3||

ਪਹਿਲਾਂ ਮੈਂ (ਕਿਸੇ ਦਾ) ਇੱਕ ਭੀ (ਖਰ੍ਹਵਾ) ਬੋਲ ਸਹਾਰ ਨਹੀਂ ਸਾਂ ਸਕਦਾ, ਸਾਧ ਸੰਗਤਿ ਦਾ ਸਦਕਾ ਹੁਣ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ ॥੩॥ ਖਵਤੋ = ਸਹਾਰਦਾ। ਸੀਤਲਈ = ਠੰਢੇ ਸੁਭਾ ਵਾਲਾ ॥੩॥

ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ

What Glorious Virtues of the Inaccessible, Unfathomable, Profound Lord can one mere tongue describe?

(ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ, ਉਸ ਗੋਬਿੰਦ ਦੇ) ਕੇਹੜੇ ਕੇਹੜੇ ਗੁਣ (ਉਪਕਾਰ) ਮੇਰੀ ਇੱਕ ਜੀਭ ਬਿਆਨ ਕਰੇ? ਉਹ ਅਪਹੁੰਚ ਹੈ ਅਪਹੁੰਚ ਹੈ ਅਪਹੁੰਚ ਹੈ (ਉਸ ਦੇ ਸਾਰੇ ਗੁਣ ਉਪਕਾਰ ਦੱਸੇ ਨਹੀਂ ਜਾ ਸਕਦੇ)। ਜੀਹ = ਜੀਭ। ਕਵਨ = ਕੇਹੜੇ ਕੇਹੜੇ? ਅਗਮ = ਅਪਹੁੰਚ।

ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥੪॥੨॥੧੨੪॥

Please, make me the slave of the slave of Your slaves; servant Nanak seeks the Lord's Sanctuary. ||4||2||124||

ਹੇ ਨਾਨਕ! (ਸਿਰਫ਼ ਇਹੀ ਆਖਦਾ ਰਹੁ-) ਹੇ ਹਰੀ! ਮੈਂ ਦਾਸ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾਈ ਰੱਖ ॥੪॥੨॥੧੨੪॥ ਕਰੀਅਹੁ = ਬਣਾ ਲੈ ॥੪॥੨॥੧੨੪॥