ਟੋਡੀ ਮਹਲਾ ੫ ॥
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥
O Lord, ocean of mercy, please abide forever in my heart.
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੇਰੇ ਹਿਰਦੇ ਵਿਚ ਵੱਸਦਾ ਰਹੁ। ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਰਿਦੈ = ਹਿਰਦੇ ਵਿਚ। ਨੀਤ = ਨਿੱਤ।
ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥
Please awaken such understanding within me, that I may be in love with You, God. ||Pause||
ਹੇ ਪ੍ਰਭੂ! ਮੇਰੇ ਅੰਦਰ ਇਹੋ ਜਿਹੀ ਅਕਲ ਦਾ ਚਾਨਣ ਕਰ, ਕਿ ਤੇਰੇ ਨਾਲ ਮੇਰੀ ਪ੍ਰੀਤ ਬਣੀ ਰਹੇ ਰਹਾਉ॥ ਕਰਹੁ ਪਰਗਾਸਾ = ਪਰਗਟ ਕਰੋ। ਸੰਗਿ = ਨਾਲ ॥ਰਹਾਉ॥
ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕਿ ਲੇ ਲੇ ਲਾਵਉ ॥
Please, bless me with the dust of the feet of Your slaves; I touch it to my forehead.
ਹੇ ਪ੍ਰਭੂ! ਮੈਂ ਤੇਰੇ ਸੇਵਕ ਦੀ ਚਰਨ-ਧੂੜ ਪ੍ਰਾਪਤ ਕਰਾਂ, (ਉਹ ਚਰਨ-ਧੂੜ) ਲੈ ਲੈ ਕੇ ਮੈਂ (ਆਪਣੇ) ਮੱਥੇ ਉੱਤੇ ਲਾਂਦਾ ਰਹਾਂ। ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਧੂਰਾ = ਚਰਨ-ਧੂੜ। ਮਸਤਕਿ = ਮੱਥੇ ਉਤੇ। ਲਾਵਉ = ਲਾਵਉਂ, ਮੈਂ ਲਾਵਾਂ।
ਮਹਾ ਪਤਿਤ ਤੇ ਹੋਤ ਪੁਨੀਤਾ ਹਰਿ ਕੀਰਤਨ ਗੁਨ ਗਾਵਉ ॥੧॥
I was a great sinner, but I have been made pure, singing the Kirtan of the Lord's Glorious Praises. ||1||
(ਹੇ ਪ੍ਰਭੂ! ਮੇਹਰ ਕਰ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ (ਜਿਸ ਦੀ ਬਰਕਤਿ ਨਾਲ) ਵੱਡੇ ਵੱਡੇ ਵਿਕਾਰੀਆਂ ਤੋਂ ਭੀ ਪਵਿਤ੍ਰ ਹੋ ਜਾਂਦੇ ਹਨ ॥੧॥ ਪਤਿਤ = ਵਿਕਾਰੀ। ਤੇ = ਤੋਂ। ਹੋਤ = ਹੋ ਜਾਂਦੇ ਹਨ। ਪੁਨੀਤਾ = ਪਵਿਤ੍ਰ। ਗਾਵਉ = ਮੈਂ ਗਾਵਾਂ, ਗਾਵਉਂ ॥੧॥
ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥
Your Will seems so sweet to me; whatever You do, is pleasing to me.
(ਹੇ ਪ੍ਰਭੂ! ਮੇਹਰ ਕਰ) ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ। ਆਗਿਆ = ਹੁਕਮ, ਰਜ਼ਾ। ਲਾਗਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਲੱਗੇ। ਭਾਵਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਚੰਗੀ ਲੱਗੇ, ਪਸੰਦ ਆ ਜਾਏ।
ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥੨॥
Whatever You give me, with that I am satisfied; I shall chase after no one else. ||2||
ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਸੇ ਵਿਚ ਹੀ (ਮੇਰਾ) ਇਹ ਮਨ ਸੰਤੁਸ਼ਟ ਰਹੇ, ਮੈਂ ਕਿਸੇ ਭੀ ਹੋਰ ਪਾਸੇ ਭਟਕਦਾ ਨਾਹ ਫਿਰਾਂ ॥੨॥ ਤਹੀ = ਉਸੇ ਵਿਚ। ਤ੍ਰਿਪਤੈ = ਰੱਜਿਆ ਰਹੇ। ਆਨ = {अन्य} ਹੋਰ ਹੋਰ ਪਾਸੇ। ਆਨ ਕਤ ਹੂ = ਕਿਸੇ ਹੋਰ ਪਾਸੇ। ਧਾਵਉ = ਧਾਵਉਂ, ਮੈਂ ਦੌੜਾਂ ॥੨॥
ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥
I know that my Lord and Master God is always with me; I am the dust of all men's feet.
ਹੇ ਮੇਰੇ ਮਾਲਕ-ਪ੍ਰਭੂ! ਮੈਂ ਤੈਨੂੰ ਸਦਾ ਆਪਣੇ ਨੇੜੇ (ਵੱਸਦਾ) ਜਾਣਦਾ ਰਹਾਂ। ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਹੈ। ਸਦ = ਸਦਾ। ਨਿਕਟਿ = ਨੇੜੇ। ਜਾਨਉ = ਜਾਨਉਂ, ਮੈਂ ਜਾਣਾਂ। ਰੇਣ = ਚਰਨ-ਧੂੜ।
ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥੩॥
If I find the Saadh Sangat, the Company of the Holy, I shall obtain God. ||3||
ਜਦੋਂ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਦਾ ਹੈ ॥੩॥ ਹੋਇ = ਹੋ ਕੇ। ਲਹੀਐ = ਲੱਭ ਸਕੀਦਾ ਹੈ ॥੩॥
ਸਦਾ ਸਦਾ ਹਮ ਛੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ॥
Forever and ever, I am Your child; You are my God, my King.
ਹੇ ਪ੍ਰਭੂ! ਅਸੀਂ ਜੀਵ ਸਦਾ ਹੀ ਤੇਰੇ ਅੰਞਾਣ ਬੱਚੇ ਹਾਂ, ਤੂੰ ਸਾਡੀ ਮਾਂ ਹੈ ਸਾਡਾ ਪਿਉ ਹੈਂ। ਛੋਹਰੇ = ਬੱਚੇ। ਹਮਰੋ = ਸਾਡਾ। ਮੀਰਾ = ਮਾਲਕ।
ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥੪॥੩॥੫॥
Nanak is Your child; You are my mother and father; please, give me Your Name, like milk in my mouth. ||4||3||5||
ਹੇ ਨਾਨਕ! (ਆਖ-ਮੇਹਰ ਕਰ!) ਤੇਰਾ ਨਾਮ ਸਾਡੇ ਮੂੰਹ ਵਿਚ ਰਹੇ (ਜਿਵੇਂ) ਮਾਪੇ ਆਪਣੇ ਬੱਚੇ ਦੇ ਮੂੰਹ ਵਿਚ ਦੁੱਧ (ਪਾਂਦੇ ਰਹਿੰਦੇ ਹਨ) ॥੪॥੩॥੫॥ ਬਾਰਿਕ = ਬਾਲਕ। ਮੁਖਿ = ਮੂੰਹ ਵਿਚ। ਖੀਰਾ = ਦੁੱਧ ॥੪॥੩॥੫॥