ਸਲੋਕੁ ॥
Salok:
ਸਲੋਕ।
ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥
When the Righteous Judge of Dharma begins to destroy someone, no one can place any obstacle in His Way.
ਉਹਨਾਂ (ਬੰਦਿਆਂ ਦੇ ਆਤਮਕ ਜੀਵਨ ਦੀ ਇਮਾਰਤ) ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ ਨਹੀਂ ਲੱਗਦੀ, ਕੋਈ ਇਕ ਭੀ ਵਿਕਾਰ ਉਹਨਾਂ ਦੇ ਜੀਵਨ-ਰਾਹ ਵਿਚ ਰੋਕ ਨਹੀਂ ਪਾ ਸਕਿਆ, ਧਰਮਰਾਇ ਢਾਹ = (ਆਤਮਕ ਜੀਵਨ ਦੇ ਮਹਲ ਨੂੰ) ਧਰਮਰਾਜ ਦੀ ਢਾਹ, ਆਤਮਕ ਜੀਵਨ ਦੀ ਇਮਾਰਤ ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ। ਕਿਨਹਿ = ਕਿਸੇ ਭੀ ਵਿਕਾਰ ਨੇ। ਬੰਧ ਨ ਘਾਲਿਓ = ਆਤਮਕ ਜੀਵਨ ਦੇ ਰਸਤੇ ਵਿਚ ਰੋਕ ਨ ਪਾਈ।
ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥
O Nanak, those who join the Saadh Sangat and meditate on the Lord are saved. ||1||
ਹੇ ਨਾਨਕ! ਜਿਨ੍ਹਾਂ ਨੇ ਸਾਧ ਸੰਗਤਿ ਵਿਚ ਨਾਤਾ ਜੋੜਿਆ, ਉਹ ਹਰੀ ਦਾ ਨਾਮ ਜਪ ਕੇ (ਵਿਕਾਰਾਂ ਦੇ ਹੜ੍ਹ ਵਿਚੋਂ) ਬਚ ਨਿਕਲੇ ॥੧॥ ਸਨਬੰਧ = ਸੰਬੰਧ, ਨਾਤਾ, ਪ੍ਰੀਤ ॥੧॥