ਪਾਰਸਨਾਥ ਬਾਚ

Speech of Parasnath :

ਪਾਰਸ ਨਾਥ ਨੇ ਕਿਹਾ -

ਰੂਆਲ ਛੰਦ

ROOAAL STANZA

ਰੂਆਲ ਛੰਦ:

ਸੁਵਰਨ ਕੀ ਇਤੀ ਕਮੀ ਜਉ ਟੁਟ ਹੈ ਬਹੁ ਬਰਖ

“There is no shortage of gold and inspite of donating it for many years, it will not go out of stock

ਸੋਨੇ ਦੀ ਇਤਨੀ ਕਮੀ ਨਹੀਂ ਹੈ, ਜੇ ਬਹੁਤ ਵਰ੍ਹਿਆਂ ਤਕ (ਵੰਡਦੇ ਰਹੀਏ ਤਾਂ ਵੀ) ਟੋਟਾ ਨਹੀਂ ਆਵੇਗਾ।

ਹਸਤ ਕੀ ਕਮੀ ਮੁਝੈ ਹਯ ਸਾਰ ਲੀਜੈ ਪਰਖ

Took at the house of elephants and the stable of horses, there is no shortage of them

ਹਾਥੀਆਂ ਦੀ ਵੀ ਮੈਨੂੰ ਥੁੜ ਨਹੀਂ ਹੈ, ਜਾ ਕੇ ਘੋੜਸ਼ਾਲਾ ਪਰਖ ਲਵੋ।

ਅਉਰ ਜਉ ਧਨ ਚਾਹੀਯੈ ਸੋ ਲੀਜੀਯੈ ਅਬਿਚਾਰ

ਹੋਰ ਵੀ ਜੋ ਧਨ ਚਾਹੀਦਾ ਹੈ, ਬਿਨਾ ਵਿਚਾਰੇ ਲੈ ਲਵੋ।

ਚਿਤ ਮੈ ਕਛੂ ਕਰੋ ਸੁਨ ਮੰਤ੍ਰ ਮਿਤ੍ਰ ਅਵਤਾਰ ॥੧੨੬॥

“O minister-friend! do not have any doubt in your mind and whatever wealth is wanted, take it immediately.”126.

ਚਿਤ ਵਿਚ ਕੁਝ ਵੀ ਵਿਚਾਰ ਨਾ ਕਰੋ, ਹੇ ਮਿਤਰ ਭਾਵ ਵਾਲੇ ਮੰਤਰੀ! ਸੁਣ ਲਵੋ ॥੧੨੬॥

ਯਉ ਜਬੈ ਨ੍ਰਿਪ ਉਚਰ︀ਯੋ ਤਬ ਮੰਤ੍ਰਿ ਬਰ ਸੁਨਿ ਬੈਨ

ਜਦੋਂ ਰਾਜੇ ਨੇ ਇਸ ਤਰ੍ਹਾਂ ਬੋਲ ਕਹੇ, ਤਦ ਸ੍ਰੇਸ਼ਠ ਮੰਤਰੀ ਨੇ ਬੋਲ ਸੁਣ ਕੇ,

ਹਾਥ ਜੋਰਿ ਸਲਾਮ ਕੈ ਨ੍ਰਿਪ ਨੀਚ ਕੈ ਜੁਗ ਨੈਨ

When the king said like this, then the minister closed his eyes and bowed before the king with folded hands

ਹੱਥ ਜੋੜ ਕੇ ਰਾਜੇ ਨੂੰ ਸਲਾਮ ਕੀਤਾ ਅਤੇ ਦੋਵੇਂ ਅੱਖਾਂ ਨੀਵੀਆਂ ਕਰ ਕੇ (ਕਿਹਾ)

ਅਉਰ ਏਕ ਸੁਨੋ ਨ੍ਰਿਪੋਤਮ ਉਚਰੌਂ ਇਕ ਗਾਥ

ਹੇ ਉਤਮ ਰਾਜੇ! ਮੈਂ ਇਕ ਹੋਰ ਗੱਲ ('ਗਾਥ') ਕਹਿੰਦਾ ਹਾਂ, (ਧਿਆਨ ਨਾਲ) ਸੁਣੋ,

ਜੌਨ ਮਧਿ ਸੁਨੀ ਪੁਰਾਨਨ ਅਉਰ ਸਿੰਮ੍ਰਿਤ ਸਾਥ ॥੧੨੭॥

“O king! listen to another thing, which I have heard in the form of a discourse on the basis of Purans and Smritis.”127.

ਜੋ (ਮੈਂ) ਪੁਰਾਣਾਂ ਅਤੇ ਸਿਮ੍ਰਿਤੀਆਂ ਤੋਂ ਸੁਣੀ ਹੋਈ ਹੈ ॥੧੨੭॥