ਪਉੜੀ

Pauree:

ਪਉੜੀ।

ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ

O My True Lord and Master, You Yourself are my True Lord King.

ਹੇ ਸਾਡੇ ਸਦਾ-ਥਿਰ ਰਹਿਣ ਵਾਲੇ ਸ਼ਾਹ! ਤੂੰ ਆਪ ਹੀ ਸੱਚਾ ਮਾਲਕ ਹੈਂ।

ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ

Please, implant within me the true treasure of Your Name; O God, I am Your merchant.

ਹੇ ਪ੍ਰਭੂ! ਅਸੀਂ ਤੇਰੇ ਵਣਜਾਰੇ ਹਾਂ, ਸਾਨੂੰ ਇਹ ਨਿਸਚੇ ਕਰਾ ਕਿ ਨਾਮ ਦੀ ਪੂੰਜੀ ਸਦਾ ਕਾਇਮ ਰਹਿਣ ਵਾਲੀ ਹੈ। ਦ੍ਰਿੜਾਇ = ਦ੍ਰਿੜ ਕਰਾ, ਨਿਸਚੇ ਕਰਾ।

ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ

I serve the True One, and deal in the True One; I chant Your Wondrous Praises.

ਜੋ ਮਨੁੱਖ ਸਦਾ-ਥਿਰ ਨਾਮ ਸਿਮਰਦੇ ਹਨ, ਸੱਚੇ ਨਾਮ ਦਾ ਸਉਦਾ ਖ਼ਰੀਦਦੇ ਹਨ ਤੇ ਨਿਰਾਲੇ ਪ੍ਰਭੂ ਦੇ ਗੁਣ ਉਚਾਰਦੇ ਹਨ,

ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ

Those humble beings who serve the Lord with love meet Him; they are adorned with the Word of the Guru's Shabad.

ਉਹ ਸਤਿਗੁਰੂ ਦੇ ਸ਼ਬਦ ਦੁਆਰਾ ਸੁਧਰ ਕੇ ਸੇਵਕ ਸੁਭਾਉ ਵਾਲੇ ਹੋ ਕੇ ਉਸ ਪ੍ਰਭੂ ਨੂੰ ਮਿਲਦੇ ਹਨ। ਸੇਵਕ ਭਾਇ = ਦਾਸ-ਭਾਵਨਾ ਨਾਲ।

ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥

O my True Lord and Master, You are unknowable; through the Word of the Guru's Shabad, You are known. ||14||

ਹੇ ਹਰੀ! ਤੂੰ ਸੱਚਾ ਮਾਲਕ ਹੈਂ, ਤੈਨੂੰ ਕੋਈ ਸਮਝ ਨਹੀਂ ਸਕਦਾ (ਪਰ) ਸਤਿਗੁਰੂ ਦੇ ਸ਼ਬਦ ਦੁਆਰਾ ਤੇਰੀ ਸੂਝ ਪੈਂਦੀ ਹੈ ॥੧੪॥