ਸਾਧ ਕੀ ਮਹਿਮਾ ਬੇਦ ਜਾਨਹਿ

The glory of the Holy people is not known to the Vedas.

ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ, ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ।

ਜੇਤਾ ਸੁਨਹਿ ਤੇਤਾ ਬਖਿਆਨਹਿ

They can describe only what they have heard.

ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)। ਜੇਤਾ = ਜਿਤਨਾ। ਤੇਤਾ = ਉਤਨਾ। ਬਖਿਆਨਹਿ = ਬਿਆਨ ਕਰਦੇ ਹਨ।

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ

The greatness of the Holy people is beyond the three qualities.

ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ) ਉਪਮਾ = ਸਮਾਨਤਾ।

ਸਾਧ ਕੀ ਉਪਮਾ ਰਹੀ ਭਰਪੂਰਿ

The greatness of the Holy people is all-pervading.

ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ। ਰਹੀ ਭਰਪੂਰਿ = ਸਭ ਥਾਈਂ ਵਿਆਪਕ ਹੈ।

ਸਾਧ ਕੀ ਸੋਭਾ ਕਾ ਨਾਹੀ ਅੰਤ

The glory of the Holy people has no limit.

ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,

ਸਾਧ ਕੀ ਸੋਭਾ ਸਦਾ ਬੇਅੰਤ

The glory of the Holy people is infinite and eternal.

ਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ।

ਸਾਧ ਕੀ ਸੋਭਾ ਊਚ ਤੇ ਊਚੀ

The glory of the Holy people is the highest of the high.

ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,

ਸਾਧ ਕੀ ਸੋਭਾ ਮੂਚ ਤੇ ਮੂਚੀ

The glory of the Holy people is the greatest of the great.

ਤੇ ਬਹੁਤ ਵੱਡੀ ਹੈ। ਮੂਚ = ਵੱਡੀ।

ਸਾਧ ਕੀ ਸੋਭਾ ਸਾਧ ਬਨਿ ਆਈ

The glory of the Holy people is theirs alone;

ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ, ਸਾਧ ਬਨਿ ਆਈ = ਸਾਧੂ ਨੂੰ ਹੀ ਫਬਦੀ ਹੈ।

ਨਾਨਕ ਸਾਧ ਪ੍ਰਭ ਭੇਦੁ ਭਾਈ ॥੮॥੭॥

O Nanak, there is no difference between the Holy people and God. ||8||7||

(ਕਿਉਂਕਿ) ਹੇ ਨਾਨਕ! (ਆਖ-) ਹੇ ਭਾਈ! ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥ ਭੇਦੁ = ਫ਼ਰਕ। ਭਾਈ = ਹੇ ਭਾਈ! ॥੮॥