ਸਾਲਾਹੀ ਸਾਲਾਹਿ ਏਤੀ ਸੁਰਤਿ ਪਾਈਆ

The praisers praise the Lord, but they do not obtain intuitive understanding

ਸਲਾਹੁਣ-ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕੇਡਾ ਵੱਡਾ ਹੈ। (ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ)। ਸਾਲਾਹੀ = ਸਲਾਹੁਣ-ਯੋਗ ਪਰਮਾਤਮਾ। ਸਾਲਾਹਿ = ਸਿਫ਼ਤ-ਸਾਲਾਹ ਕਰ ਕੇ। ਏਤੀ ਸੁਰਤ = ਇਤਨੀ ਸਮਝ (ਕਿ ਅਕਾਲ ਪੁਰਖ ਕੇਡਾ ਵੱਡਾ ਹੈ)। ਨ ਪਾਈਆ = ਕਿਸੇ ਨੇ ਨਹੀਂ ਪਾਈ।

ਨਦੀਆ ਅਤੈ ਵਾਹ ਪਵਹਿ ਸਮੁੰਦਿ ਜਾਣੀਅਹਿ

the streams and rivers flowing into the ocean do not know its vastness.

ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ)। ਅਤੈ = ਅਤੇ, ਤੇ। ਵਾਹ = ਵਹਿਣ, ਨਾਲੇ। ਪਵਹਿ = ਪੈਂਦੇ ਹਨ। ਸਮੁੰਦਿ = ਸਮੁੰਦਰ ਵਿਚ। ਨ ਜਾਣੀਅਹਿ = ਨਹੀਂ ਜਾਣੇ ਜਾਂਦੇ, ਉਹ ਨਦੀਆਂ ਤੇ ਨਾਲੇ (ਫਿਰ ਵੱਖਰੇ) ਪਛਾਣੇ ਨਹੀਂ ਜਾ ਸਕਦੇ, (ਵਿਚੇ ਵਿਚ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ)।

ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ

Even kings and emperors, with mountains of property and oceans of wealth

ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ) ਸਮੁੰਦ ਸਾਹ ਸੁਲਤਾਨ = ਸਮੁੰਦਰਾਂ ਦੇ ਪਾਤਿਸ਼ਾਹ ਤੇ ਸੁਲਤਾਨ। ਗਿਰਹਾ ਸੇਤੀ = ਪਹਾੜਾਂ ਜੇਡੇ।

ਕੀੜੀ ਤੁਲਿ ਹੋਵਨੀ ਜੇ ਤਿਸੁ ਮਨਹੁ ਵੀਸਰਹਿ ॥੨੩॥

-these are not even equal to an ant, who does not forget God. ||23||

(ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ) ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ ॥੨੩॥ ਤੁਲਿ = ਬਰਾਬਰ। ਨ ਹੋਵਨੀ = ਨਹੀਂ ਹੁੰਦੇ। ਤਿਸੁ ਮਨਹੁ = ਉਹ ਕੀੜੀ ਦੇ ਮਨ ਵਿਚੋਂ। ਜੇ ਨ ਵੀਸਰਹਿ = ਜੇ ਤੂੰ ਨਾਹ ਵਿਸਰ ਜਾਏਂ, (ਹੇ ਹਰੀ!) ॥੨੩॥