ਮਃ

Third Mehl:

ਤੀਜੀ ਪਾਤਿਸ਼ਾਹੀ।

ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ

The wife takes flowers, and fragrance of betel, and decorates herself.

ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ, ਕਾਜਲ = ਸੁਰਮਾ। ਧਨ = ਇਸਤ੍ਰੀ ਨੇ।

ਸੇਜੈ ਕੰਤੁ ਆਇਓ ਏਵੈ ਭਇਆ ਵਿਕਾਰੁ ॥੨॥

But her Husband Lord does not come to her bed, and so these efforts are useless. ||2||

(ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ॥੨॥ ਵਿਕਾਰੁ = ਮੰਦਾ ਕੰਮ। ਏਵੈ = ਐਵੇਂ, ਸਗੋਂ ॥੨॥