ਅੜਿਲ

ARIL

ਅੜਿਲ:

ਮਾਨੁਖੇਸਣੀ ਆਦਿ ਉਚਾਰਨ ਕੀਜੀਐ

ਪਹਿਲਾਂ 'ਮਾਨੁਖੇਸਣੀ' (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ।

ਅਤਕਨੀ ਸਬਦਾਦਿ ਤਵਨ ਕੇ ਦੀਜੀਐ

ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ

(ਇਸ ਨੂੰ) ਸਭ ਚਤੁਰ ਲੋਗ ਤੁਪਕ ਦਾ ਨਾਮ ਪਛਾਣੋ।

ਹੋ ਸੰਕਾ ਤਿਆਗ ਉਚਰੀਐ ਸੰਕ ਮਾਨੀਐ ॥੧੧੯੬॥

Saying firstly the word “Manusheshani”, utter the word “antakni” and recognize all the names Tupak without any doubt.1196.

ਸੰਕਾ ਨੂੰ ਤਿਆਗ ਨਿਸੰਗ ਹੋ ਕੇ ਇਸ ਨੂੰ ਉਚਾਰੋ ॥੧੧੯੬॥

ਦੇਸਏਸਣੀ ਪਦ ਕੋ ਪ੍ਰਿਥਮ ਬਖਾਨੀਐ

ਪਹਿਲਾਂ 'ਦੇਸ ਏਸਣੀ' (ਦੇਸ ਦੇ ਰਾਜੇ ਦੀ ਸੈਨਾ) ਸ਼ਬਦ ਬਖਾਨ ਕਰੋ।

ਅੰਤਿ ਅਰਦਨੀ ਸਬਦ ਤਵਨ ਕੇ ਠਾਨੀਐ

ਉਸ ਦੇ ਅੰਤ ਉਤੇ 'ਅਰਦਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ

(ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝ ਲਵੋ।

ਹੋ ਕਬਿਤੁ ਕਾਬਿ ਕੇ ਬੀਚ ਉਚਾਰਨ ਕੀਜੀਐ ॥੧੧੯੭॥

Saying firstly the word “Desh-Ishani”, add the word “ardani” at the end and know all the names of Tupak for using them in poetry.1197.

(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਉਚਾਰਨ ਕਰੋ ॥੧੧੯੭॥

ਜਨਪਦੇਸਣੀ ਆਦਿ ਉਚਾਰਨ ਕੀਜੀਐ

ਪਹਿਲਾਂ 'ਜਨਪਦੇਸਣੀ' (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ।

ਅੰਤਿ ਯੰਤਕਨੀ ਸਬਦ ਤਵਨ ਕੇ ਦੀਜੀਐ

(ਫਿਰ) ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਅਹਿ

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਚਹੀਅਹਿ ਠਵਰ ਜਹਾ ਸੁ ਤਹਾ ਤੇ ਦੀਜੀਅਹਿ ॥੧੧੯੮॥

Saying firstly the word “Janapaadeshni”, add the word “antyantakani” and know all the names of Tupak.1198.

ਜਿਥੇ ਜੀ ਕਰੇ, ਉਥੇ ਵਰਤੋਂ ਕਰੋ ॥੧੧੯੮॥

ਮਾਨਵੇਦ੍ਰਣੀ ਪਦ ਕੋ ਪ੍ਰਿਥਮ ਬਖਾਨੀਐ

ਪਹਿਲਾਂ 'ਮਾਨਵੇਂਦ੍ਰਵੀ' (ਬਾਦਸ਼ਾਹ ਦੀ ਸੈਨਾ) ਸ਼ਬਦ ਬਖਾਨ ਕਰੋ।

ਅੰਤ ਯੰਤਕਨੀ ਪਦ ਕੋ ਬਹੁਰਿ ਪ੍ਰਮਾਨੀਐ

ਮਗਰੋਂ 'ਅੰਤਿ ਅੰਤਕਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਤਿਹ ਚਿਤ ਮਹਿ

(ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਵਜੋਂ ਚਿਤ ਵਿਚ ਜਾਣ ਲਵੋ।

ਹੋ ਭੂਤ ਭਵਿਖ ਭਵਾਨ ਇਸੀ ਕਰ ਮਿਤ ਮਹਿ ॥੧੧੯੯॥

Saying firstly the word “Maanavendrani”, utter the word “antyantakani” and know the names of Tupak for the present, past and future.1199.

(ਇਹ) ਗੱਲ ਭੂਤ, ਵਰਤਮਾਨ ਅਤੇ ਭਵਿਖਤ ਕਾਲ ਵਿਚ ਸਭ ਜਾਣਦੇ ਹਨ ॥੧੧੯੯॥

ਲੋਕਏਾਂਦ੍ਰਣੀ ਆਦਿ ਉਚਾਰਨ ਕੀਜੀਐ

ਪਹਿਲਾਂ 'ਲੋਕਏਂਦ੍ਰਣੀ' (ਸ਼ਬਦ) ਦਾ ਉਚਾਰਨ ਕਰੋ।

ਤਾ ਕੇ ਹਰਣੀ ਅੰਤਿ ਸਬਦ ਕੋ ਦੀਜੀਐ

ਉਸ ਦੇ ਅੰਤ ਉਤੇ 'ਹਰਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਅਹਿ

(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਜਾਣ ਲਵੋ।

ਹੋ ਰੈਨ ਦਿਵਸ ਸਭ ਮੁਖ ਤੇ ਭਾਖ︀ਯੋ ਕੀਜੀਅਹਿ ॥੧੨੦੦॥

Saying firstly the word “Lokendrani”, add the word ‘harni’ at the end and know all the names of Tupak in your mind for speaking them day and night.1200.

(ਇਸ ਦਾ) ਦਿਨ ਰਾਤ ਮੁਖ ਤੋਂ ਉਚਾਰਨ ਕਰੋ ॥੧੨੦੦॥