ਲੋਭ ਲਹਰਿ ਅਤਿ ਨੀਝਰ ਬਾਜੈ ਕਾਇਆ ਡੂਬੈ ਕੇਸਵਾ ॥੧॥

The tidal waves of greed constantly assault me. My body is drowning, O Lord. ||1||

ਹੇ ਪ੍ਰਭੂ! ਲੋਭ ਦੀਆਂ ਠਿੱਲ੍ਹਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ। ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! (ਸੰਸਾਰ-ਸਮੁੰਦਰ ਦੀਆਂ ਇਹਨਾਂ ਲਹਿਰਾਂ ਵਿਚ) ਮੇਰਾ ਸਰੀਰ ਡੁੱਬਦਾ ਜਾ ਰਿਹਾ ਹੈ ॥੧॥ ਨੀਝਰ = {Skt. निर्भत्र्र = A spring, waterfall, mountain = torrent} ਝੀਲ, ਚਸ਼ਮਾ, ਪਹਾੜੀ ਨਦੀ। ਬਾਜੈ = ਵੱਜ ਰਹੀਆਂ ਹਨ, ਠਾਠਾਂ ਮਾਰ ਰਹੀਆਂ ਹਨ। ਕੇਸਵਾ = ਹੇ ਕੇਸ਼ਵ! ਹੇ ਪ੍ਰਭੂ! {केशाः प्रशस्ताः सन्ति अस्य} ਹੇ ਲੰਮੇ ਕੇਸਾਂ ਵਾਲੇ! ॥੧॥

ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ

Please carry me across the world-ocean, O Lord of the Universe. Carry me across, O Beloved Father. ||1||Pause||

ਮੈਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ ਲੈ, ਹੇ ਬੀਠਲ ਪਿਤਾ! ਹੇ ਗੋਬਿੰਦ! (ਮੈਨੂੰ ਪਾਰ ਲੰਘਾ ਲੈ) ॥੧॥ ਰਹਾਉ ॥ ਗਬਿੰਦੇ = {ਨੋਟ: ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਬਿੰਦ' ਹੈ, ਇੱਥੇ 'ਗੁਬਿੰਦ' ਪੜ੍ਹਨਾ ਹੈ} ਹੇ ਗੋਬਿੰਦ! ਬਾਪ ਬੀਠਲਾ = ਹੇ ਬੀਠਲ ਪਿਤਾ! ਬੀਠੁਲ = {Skt. विष्ठल वि-स्थल = One standing aloof} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ॥੧॥ ਰਹਾਉ ॥

ਅਨਿਲ ਬੇੜਾ ਹਉ ਖੇਵਿ ਸਾਕਉ ਤੇਰਾ ਪਾਰੁ ਪਾਇਆ ਬੀਠੁਲਾ ॥੨॥

I cannot steer my ship in this storm. I cannot find the other shore, O Beloved Lord. ||2||

ਹੇ ਬੀਠਲ! (ਮੇਰੀ ਜ਼ਿੰਦਗੀ ਦੀ) ਬੇੜੀ ਝੱਖੜ ਵਿਚ (ਫਸ ਗਈ ਹੈ); ਮੈਂ ਇਸ ਨੂੰ ਚੱਪੂ ਲਾਣ ਜੋਗਾ ਨਹੀਂ ਹਾਂ; ਪ੍ਰਭੂ! ਤੇਰੇ (ਇਸ ਸੰਸਾਰ-ਸਮੁੰਦਰ ਦਾ) ਮੈਨੂੰ ਪਾਰਲਾ ਬੰਨਾ ਨਹੀਂ ਲੱਭਦਾ ॥੨॥ ਅਨਿਲ = {अनिति अनेन इति अनिल = That by means of which one breaths} ਹਵਾ। ਖੇਵਿ ਨ ਸਾਕਉ = ਚੱਪੂ ਨਹੀਂ ਲਗਾ ਸਕਦਾ। ਖੇਵਿ = {Skt. क्षिप् = to throw, to steer. क्षिपणि = an oar, ਚੱਪੂ} ਚੱਪੂ ਲਾਣਾ। ਪਾਰੁ = ਪਾਰਲਾ ਬੰਨਾ ॥੨॥

ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ਪਾਰਿ ਉਤਾਰੇ ਕੇਸਵਾ ॥੩॥

Please be merciful, and unite me with the True Guru; Carry me across, O Lord. ||3||

ਮੇਰੇ ਉੱਤੇ ਦਇਆ ਕਰ, ਮੈਨੂੰ ਗੁਰੂ ਮਿਲਾ, ਤੇ ਹੇ ਕੇਸ਼ਵ! (ਇਸ ਸਮੁੰਦਰ ਵਿਚੋਂ) ਪਾਰ ਲੰਘਾ ॥੩॥ ਮੋ ਕਉ = ਮੈਨੂੰ। ਉਤਾਰੇ = ਉਤਾਰਿ, ਲੰਘਾ ॥੩॥

ਨਾਮਾ ਕਹੈ ਹਉ ਤਰਿ ਭੀ ਜਾਨਉ ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥

Says Naam Dayv, I do not know how to swim. Give me Your Arm, give me Your Arm, O Beloved Lord. ||4||2||

(ਤੇਰਾ) ਨਾਮਦੇਵ, ਹੇ ਬੀਠਲ! ਬੇਨਤੀ ਕਰਦਾ ਹੈ-(ਸਮੁੰਦਰ ਵਿਚ ਠਿਲ੍ਹਾਂ ਪੈ ਰਹੀਆਂ ਹਨ, ਮੇਰੀ ਬੇੜੀ ਝੱਖੜ ਦੇ ਮੂੰਹ ਆ ਪਈ ਹੈ, ਤੇ) ਮੈਂ ਤਾਂ ਤਰਨਾ ਭੀ ਨਹੀਂ ਜਾਣਦਾ, ਮੈਨੂੰ ਆਪਣੀ ਬਾਂਹ ਫੜਾ, ਦਾਤਾ! ਬਾਂਹ ਫੜਾ ॥੪॥੨॥ ਤਰਿ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ।