ਜੁਧਿਸਟਰ ਬਾਚ ਦ੍ਰਜੋਧਨ ਸੋ

Speech of Yudhishtar addressed to Duryodhana:

ਯੁਧਿਸ਼ਠਰ ਨੇ ਦੁਰਯੋਧਨ ਨੂੰ ਕਿਹਾ:

ਸਵੈਯਾ

SWAYYA

ਸਵੈਯਾ:

ਐਸੀ ਸਭਾ ਰਚਿ ਕੈ ਸੁ ਜੁਧਿਸਟਰ ਅੰਧ ਕੋ ਬਾਲਕੁ ਬੋਲਿ ਪਠਾਯੋ

After the construction of this Court-Building, Yudhistar invited Duryodhana

ਇਸ ਤਰ੍ਹਾਂ ਦੀ ਸਭਾ ਬਣਵਾ ਕੇ ਯੁਧਿਸ਼ਠਰ ਨੇ ਧ੍ਰਿਤਰਾਸ਼ਟਰ ਦੇ ਪੁੱਤਰ (ਦੁਰਯੋਧਨ) ਨੂੰ ਬੁਲਵਾ ਲਿਆ।

ਸੂਰਜ ਕੋ ਸੁਤ ਸੰਗ ਲੀਏ ਅਰੁ ਭੀਖਮ ਮਾਨ ਭਰਿਯੋ ਸੋਊ ਆਯੋ

He reached there proudly alongwith Bhishma and Karan,

ਸੂਰਜ ਦੇ ਪੁੱਤਰ (ਕਰਨ) ਅਤੇ ਭੀਸ਼ਮ ਨੂੰ ਨਾਲ ਲੈ ਕੇ ਉਹ ਅਭਿਮਾਨ ਦਾ ਭਰਿਆ ਹੋਇਆ ਆਇਆ।

ਭੂਮਿ ਜਹਾ ਹੁਤੀ ਤਾਹਿ ਲਖਿਯੋ ਜਲ ਬਾਰਿ ਹੁਤੋ ਜਹ ਭੂਮਿ ਜਨਾਯੋ

And he saw water, where there was earth and where there was water, he considered it as earth

ਜਿਥੇ ਧਰਤੀ ਸੀ, ਉਥੇ (ਉਸ ਨੇ) ਜਲ ਸਮਝਿਆ ਅਤੇ ਜਿਥੇ ਜਲ ਸੀ, ਉਥੇ ਭੂਮੀ ਸਮਝੀ।

ਜਾਇ ਨਿਸੰਕ ਪਰਿਯੋ ਜਲ ਮੈ ਕਬਿ ਸ︀ਯਾਮ ਕਹੈ ਕਛੁ ਭੇਦ ਪਾਯੋ ॥੨੩੬੨॥

In this way, without understanding the mystery, he fell into the water.2362.

ਕਵੀ ਸ਼ਿਆਮ ਕਹਿੰਦੇ ਹਨ, (ਉਹ) ਨਿਸੰਗ ਪਾਣੀ ਵਿਚ ਡਿਗਿਆ (ਕਿਉਂਕਿ ਉਹ ਜਲ ਅਤੇ ਧਰਤੀ ਦੇ) ਭੇਦ ਨੂੰ ਨਾ ਸਮਝ ਸਕਿਆ ॥੨੩੬੨॥

ਜਾਇ ਪਰਿਯੋ ਤਬ ਹੀ ਸਰ ਮੈ ਤਨ ਬਸਤ੍ਰ ਧਰੇ ਪੁਨਿ ਬੂਡ ਗਯੋ ਹੈ

He fell down in the tank and with all his clothes, he became drenched

ਜਦੋਂ (ਦੁਰਯੋਧਨ) ਜਾ ਕੇ ਸਰੋਵਰ ਵਿਚ ਡਿਗ ਪਿਆ ਅਤੇ ਫਿਰ ਬਸਤ੍ਰ ਸਮੇਤ ਉਸ ਦਾ ਸ਼ਰੀਰ (ਪਾਣੀ ਵਿਚ) ਡੁਬ ਗਿਆ।

ਬੂਡਤ ਜੋ ਨਿਕਸਿਯੋ ਸੋਊ ਭੂਪਤਿ ਚਿਤ ਬਿਖੈ ਅਤਿ ਕੋਪ ਕਯੋ ਹੈ

When he came out after getting drowned in water, he became extremely enraged in his mind

ਡੁਬ ਕੇ ਜਦੋਂ (ਬਾਹਰ) ਨਿਕਲਿਆ ਤਾਂ ਉਸ ਰਾਜੇ ਨੇ ਚਿਤ ਵਿਚ ਬਹੁਤ ਕ੍ਰੋਧ ਕੀਤਾ ਹੋਇਆ ਸੀ।

ਕਾਨ੍ਰਹ ਜੂ ਭਾਰ ਉਤਾਰਨ ਕੇ ਹਿਤ ਆਂਖ ਸੋ ਭੀਮਹਿ ਭੇਦ ਦਯੋ ਹੈ

ਸ੍ਰੀ ਕ੍ਰਿਸ਼ਨ ਨੇ (ਕਿਸੇ ਪਹਿਲਾਂ ਦੀ ਚੜ੍ਹਾਈ ਹੋਈ ਵਰੀ ਦੇ) ਭਾਰ ਨੂੰ ਉਤਾਰਨ ਲਈ ਅੱਖ ਨਾਲ ਭੀਮ ਨੂੰ ਸੰਕੇਤ ਕੀਤਾ।

ਸੋ ਇਹ ਭਾਤਿ ਸੋ ਬੋਲਿ ਉਠਿਓ ਅਰੇ ਅੰਧ ਕੇ ਅੰਧ ਹੀ ਪੁਤ੍ਰ ਭਯੋ ਹੈ ॥੨੩੬੩॥

Then Krishna hinted to Bhima with his eye, who immediately said, “the sons of blind are also blind.”2363.

ਉਹ (ਭੀਮ) ਇਸ ਤਰ੍ਹਾਂ ਨਾਲ ਬੋਲ ਉਠਿਆ, ਓਏ! ਅੰਨ੍ਹੇ ਦਾ ਪੁੱਤਰ ਅੰਨ੍ਹਾ ਹੀ ਜਮਿਆ ਹੈ ॥੨੩੬੩॥

ਯੌ ਜਬ ਭੀਮ ਹਸਿਯੋ ਤਿਹ ਕਉ ਤੁ ਘਨੋ ਚਿਤ ਭੀਤਰ ਭੂਪ ਰਿਸਾਯੋ

When Bhima laughed, saying this, the king (Duryodhana) got extremely infuriated in his mind

ਜਦ ਭੀਮ ਨੇ ਉਸ ਨਾਲ ਇਸ ਤਰ੍ਹਾਂ ਦਾ ਹਾਸਾ ਕੀਤਾ, ਤਾਂ ਰਾਜਾ (ਦੁਰਯੋਧਨ) ਚਿਤ ਵਿਚ ਬਹੁਤ ਕ੍ਰੋਧਵਾਨ ਹੋ ਗਿਆ।

ਮੋ ਕਹੁ ਪੰਡੁ ਕੇ ਪੁਤ੍ਰ ਹਸੈ ਅਬ ਹੀ ਬਧ ਯਾ ਕੋ ਕਰੋ ਜੀਅ ਆਯੋ

“The sons of Pandu are laughing over me, I shall kill Bhima just now.”

ਮੈਨੂੰ ਪੰਡੁ ਦੇ ਪੁੱਤਰ ਨੇ ਮਜ਼ਾਕ ਕੀਤਾ ਹੈ, (ਇਸ ਲਈ) ਹੁਣੇ ਹੀ ਇਸ ਦਾ ਬਧ ਕਰਦਾ ਹਾਂ, (ਇਹ ਵਿਚਾਰ ਉਸ ਦੇ) ਮਨ ਵਿਚ ਆਇਆ।

ਭੀਖਮ ਦ੍ਰੋਣ ਰਿਸੇ ਮਨ ਮੈ ਜੜ ਭੀਮ ਭਯੋ ਕਹ ਸ︀ਯਾਮ ਸੁਨਾਯੋ

ਭੀਸ਼ਮ ਅਤੇ ਦ੍ਰੋਣਾਚਾਰਯ ਮਨ ਵਿਚ ਕ੍ਰੋਧਿਤ ਹੋਏ, (ਪਰ) ਸ੍ਰੀ ਕ੍ਰਿਸ਼ਨ ਨੇ ਕਹਿ ਕੇ ਸੁਣਾਇਆ ਕਿ ਭੀਮ ਮੂਰਖ ਹੋ ਗਿਆ ਹੈ।

ਧਾਮਿ ਗਯੋ ਅਪੁਨੇ ਫਿਰ ਕੈ ਸੁ ਸਭਾ ਇਹ ਭੀਤਰ ਫੇਰਿ ਆਯੋ ॥੨੩੬੪॥

When Bhishma and Karan also got angry, Bhima became fearful and ran away to his home and did not return.2364.

(ਰੋਸ ਨਾਲ ਭਰਿਆ ਦੁਰਯੋਧਨ) ਆਪਣੇ ਘਰ ਨੂੰ ਪਰਤ ਗਿਆ ਅਤੇ ਇਸ ਸਭਾ ਵਿਚ ਫਿਰ (ਕਦੇ ਨ) ਆਇਆ ॥੨੩੬੪॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਦੁਰਜੋਧਨ ਸਭਾ ਦੇਖਿ ਧਾਮਿ ਗਏ ਧਯਾਇ ਸਮਾਪਤੰ

End of the chapter entitled “Duryodhana went back to his home after seeing the Court-Building” in Krishnavatara in Bachittar Natak.

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦਾ 'ਦੁਰਯੋਧਨ ਸਭਾ ਨੂੰ ਵੇਖ ਕੇ ਘਰ ਗਿਆ' ਅਧਿਆਇ ਦੀ ਸਮਾਪਤੀ।