ਪਉੜੀ ॥
Pauree:
ਪਉੜੀ
ਆਇਆ ਸਫਲ ਤਾਹੂ ਕੋ ਗਨੀਐ ॥
How fruitful is the coming into the world, of those
(ਜਗਤ ਵਿਚ) ਉਸੇ ਮਨੁੱਖ ਦਾ ਆਉਣਾ ਨੇਪਰੇ ਚੜ੍ਹਿਆ ਜਾਣੋ, (ਜਗਤ ਵਿਚ ਉਹੀ) ਆਇਆ ਸਮਝੋ, ਤਾਹੂ ਕੋ = ਉਸ ਦਾ। ਗਨੀਐ = ਸਮਝਣਾ ਚਾਹੀਦਾ ਹੈ।
ਜਾਸੁ ਰਸਨ ਹਰਿ ਹਰਿ ਜਸੁ ਭਨੀਐ ॥
whose tongues celebrate the Praises of the Name of the Lord, Har, Har.
ਜਿਸ ਦੀ ਜੀਭ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ। ਜਾਸੁ ਰਸਨ = ਜਿਸ ਦੀ ਜੀਭ। ਜਸੁ = ਸਿਫ਼ਤਿ-ਸਾਲਾਹ। ਭਨੀਐ = ਉਚਾਰਦੀ ਹੈ।
ਆਇ ਬਸਹਿ ਸਾਧੂ ਕੈ ਸੰਗੇ ॥
They come and dwell with the Saadh Sangat, the Company of the Holy;
(ਜੇਹੜੇ ਬੰਦੇ) ਗੁਰੂ ਦੀ ਹਜ਼ੂਰੀ ਵਿਚ ਆ ਟਿਕਦੇ ਹਨ, ਸਾਧੂ = ਗੁਰੂ।
ਅਨਦਿਨੁ ਨਾਮੁ ਧਿਆਵਹਿ ਰੰਗੇ ॥
night and day, they lovingly meditate on the Naam.
ਉਹ ਹਰ ਵੇਲੇ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ। ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗੇ = ਰੰਗ ਵਿਚ, ਪਿਆਰ ਨਾਲ।
ਆਵਤ ਸੋ ਜਨੁ ਨਾਮਹਿ ਰਾਤਾ ॥
Blessed is the birth of those humble beings who are attuned to the Naam;
ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, ਨਾਮਹਿ = ਨਾਮ ਵਿਚ। ਰਾਤਾ = ਮਸਤ।
ਜਾ ਕਉ ਦਇਆ ਮਇਆ ਬਿਧਾਤਾ ॥
the Lord, the Architect of Destiny, bestows His Kind Mercy upon them.
ਜਿਸ ਉਤੇ ਸਿਰਜਣਹਾਰ ਦੀ ਮਿਹਰ ਹੋਈ ਕਿਰਪਾ ਹੋਈ। ਮਇਆ = ਮਿਹਰ, ਦਇਆ। ਬਿਧਾਤਾ = ਬਿਧਾਤੇ ਦੀ, ਸਿਰਜਣਹਾਰ ਦੀ।
ਏਕਹਿ ਆਵਨ ਫਿਰਿ ਜੋਨਿ ਨ ਆਇਆ ॥
They are born only once - they shall not be reincarnated again.
(ਜਗਤ ਵਿਚ) ਉਸ ਮਨੁੱਖ ਦਾ ਜਨਮ ਇਕੋ ਵਾਰੀ ਹੁੰਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਆਉਂਦਾ, ਏਕਹਿ ਆਵਨ = ਇਕੋ ਵਾਰੀ ਜਨਮ।
ਨਾਨਕ ਹਰਿ ਕੈ ਦਰਸਿ ਸਮਾਇਆ ॥੧੩॥
O Nanak, they are absorbed into the Blessed Vision of the Lord's Darshan. ||13||
ਹੇ ਨਾਨਕ! ਜੋ ਪਰਮਾਤਮਾ ਦੇ ਦੀਦਾਰ ਵਿਚ ਲੀਨ ਰਹਿੰਦਾ ਹੈ ॥੧੩॥ ਦਰਸਿ = ਦੀਦਾਰ ਵਿਚ ॥੧੩॥