ਕੇਦਾਰਾ ਮਹਲਾ

Kaydaaraa, Fifth Mehl:

ਕੇਦਾਰਾ ਪੰਜਵੀਂ ਪਾਤਿਸ਼ਾਹੀ।

ਪ੍ਰਿਅ ਕੀ ਪ੍ਰੀਤਿ ਪਿਆਰੀ

I love the Love of my Beloved.

ਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ। ਪ੍ਰਿਅ ਕੀ = ਪਿਆਰੇ ਪ੍ਰਭੂ ਦੀ। ਪਿਆਰੀ = (ਮਨ ਨੂੰ) ਚੰਗੀ ਲੱਗਦੀ ਹੈ।

ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ਰਹਾਉ

My mind is intoxicated with delight, and my consciousness is filled with hope; my eyes are drenched with Your Love. ||Pause||

ਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ ॥ ਰਹਾਉ॥ ਮਗਨ = ਮਸਤ। ਮਨੈ ਮਹਿ = ਮਨ ਮਹਿ ਹੀ, ਮਨ ਵਿਚ ਹੀ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਨੈਨਹੁ = (ਮੇਰੀਆਂ) ਅੱਖਾਂ ਵਿਚ। ਤਾਰ ਤੁਹਾਰੀ = ਤੇਰੀ ਹੀ ਖਿੱਚ ॥ ਰਹਾਉ॥

ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ

Blessed is that day, that hour, minute and second when the heavy, rigid shutters are opened, and desire is quenched.

ਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੁੰਦੀ ਹੈ, ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮੂਰਤ = ਮੁਹੂਰਤ। ਕੈਸੇ = ਕਿਹੋ ਜਿਹੇ? ਬੜੇ ਹੀ ਸੁਹਾਵਣੇ। ਘਰੀ = ਘੜੀ। ਕਿਹਾਰੀ = ਕਿਹੋ ਜਿਹੀ? ਬੜੀ ਹੀ ਸੋਹਣੀ।

ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥

Seeing the Blessed Vision of Your Darshan, I live. ||1||

ਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਦੇ ਹਨ। ਪ੍ਰਭੂ ਦਾ ਦਰਸਨ ਕਰ ਕੇ (ਮੇਰੇ ਅੰਦਰ ਤਾਂ) ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥ ਕਪਟ = ਕਿਵਾੜ। ਧਪਟ = ਝਟਪਟ। ਬੁਝਿ = ਬੁਝ ਕੇ। ਜੀਵਉ = ਜੀਵਉਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਪੇਖਿ = ਵੇਖ ਕੇ ॥੧॥

ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ

What is the method, what is the effort, and what is the service, which inspires me to contemplate You?

(ਹੇ ਭਾਈ!) ਮੈਂ ਉਹ ਕਿਹੜਾ ਜਤਨ ਦੱਸਾਂ? ਉਹ ਕਿਹੜਾ ਹੀਲਾ ਦੱਸਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ)। ਸੁ = ਉਹ। ਉਪਾਉ = ਹੀਲਾ। ਬੀਚਾਰੀ = ਬੀਚਾਰੀਂ, ਮੈਂ ਵਿਚਾਰਾਂ।

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥

Abandon your egotistical pride and attachment; O Nanak, you shall be saved in the Society of the Saints. ||2||3||5||

ਹੇ ਨਾਨਕ! ਸੰਤ ਜਨਾਂ ਦੀ ਸੰਗਤ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ॥੨॥੩॥੫॥ ਤਜਿ = ਤਿਆਗ ਕੇ। ਸੰਗਿ = ਸੰਗਤ ਵਿਚ। ਉਧਾਰੀ = ਉਧਾਰ, ਪਾਰ-ਉਤਾਰਾ ॥੨॥੩॥੫॥