ਗਉੜੀ ਗੁਆਰੇਰੀ ਮਹਲਾ ੫ ॥
Gauree Gwaarayree, Fifth Mehl:
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਅਨਿਕ ਜਤਨ ਨਹੀ ਹੋਤ ਛੁਟਾਰਾ ॥
By all sorts of efforts, people do not find salvation.
(ਹੇ ਮਨ!) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ, ਛੁਟਾਰਾ = ਖ਼ਲਾਸੀ।
ਬਹੁਤੁ ਸਿਆਣਪ ਆਗਲ ਭਾਰਾ ॥
Through clever tricks, the weight is only piled on more and more.
(ਸਗੋਂ ਮਾਇਆ ਦੀ ਖ਼ਾਤਰ ਕੀਤੀ ਹੋਈ) ਬਹੁਤੀ ਚਤੁਰਾਈ (ਹੋਰ ਹੋਰ ਦੁੱਖਾਂ ਦਾ) ਬਹੁਤਾ ਭਾਰ (ਸਿਰ ਉਤੇ ਪਾ ਦੇਂਦੀ ਹੈ)। ਆਗਲ = ਬਹੁਤਾ।
ਹਰਿ ਕੀ ਸੇਵਾ ਨਿਰਮਲ ਹੇਤ ॥
Serving the Lord with a pure heart,
ਜੇ ਪਵਿਤ੍ਰ ਪਿਆਰ ਨਾਲ ਹਰੀ ਦੀ ਸੇਵਾ-ਭਗਤੀ ਕਰੀਏ, ਹੇਤ = ਹਿਤ, ਪਿਆਰ।
ਪ੍ਰਭ ਕੀ ਦਰਗਹ ਸੋਭਾ ਸੇਤ ॥੧॥
you shall be received with honor at God's Court. ||1||
ਤਾਂ ਹਰੀ ਦੀ ਦਰਗਾਹ ਵਿਚ ਆਦਰ-ਵਡਿਆਈ ਨਾਲ ਪਹੁੰਚੀਦਾ ਹੈ ॥੧॥ ਸੇਤ = ਸੇਤੀ, ਨਾਲ ॥੧॥
ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥
O my mind, hold tight to the Support of the Lord's Name.
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਫੜ, ਗਹੁ = ਫੜ। ਓਲਾ = ਆਸਰਾ।
ਤੁਝੈ ਨ ਲਾਗੈ ਤਾਤਾ ਝੋਲਾ ॥੧॥ ਰਹਾਉ ॥
The hot winds shall never even touch you. ||1||Pause||
ਤੈਨੂੰ (ਦੁਨੀਆ ਦੇ ਦੁਖ ਕਲੇਸ਼ਾਂ ਦੀ) ਤੱਤੀ ਹਵਾ ਦਾ ਬੁੱਲਾ ਪੋਹ ਨਹੀਂ ਸਕੇਗਾ ॥੧॥ ਰਹਾਉ ॥ ਤਾਤਾ = ਤੱਤਾ। ਝੋਲਾ = (ਹਵਾ ਦਾ) ਬੁੱਲਾ ॥੧॥ ਰਹਾਉ ॥
ਜਿਉ ਬੋਹਿਥੁ ਭੈ ਸਾਗਰ ਮਾਹਿ ॥
Like a boat in the ocean of fear;
(ਹੇ ਭਾਈ!) ਜਿਵੇਂ ਡਰਾਵਣੇ ਸਮੁੰਦਰ ਵਿਚ ਜਹਾਜ਼ (ਮਨੁੱਖ ਨੂੰ ਡੁੱਬਣੋਂ ਬਚਾਂਦਾ ਹੈ, ਬੋਹਿਥੁ = ਜਹਾਜ਼। ਭੈ ਸਾਗਰ = ਡਰਾਵਣਾ ਸਮੁੰਦਰ।
ਅੰਧਕਾਰ ਦੀਪਕ ਦੀਪਾਹਿ ॥
like a lamp which illumines the darkness;
ਜਿਵੇਂ ਹਨੇਰੇ ਵਿਚ ਦੀਵੇ ਚਾਨਣ ਕਰਦੇ ਹਨ (ਤੇ ਠੇਡਾ ਖਾਣ ਤੋਂ ਬਚਾਂਦੇ ਹਨ)। ਦੀਪਕ = ਦੀਵੇ। ਦੀਪਾਹਿ = ਜਗਦੇ ਹਨ।
ਅਗਨਿ ਸੀਤ ਕਾ ਲਾਹਸਿ ਦੂਖ ॥
like fire which takes away the pain of cold
ਜਿਵੇਂ, ਅੱਗ ਪਾਲੇ ਦਾ ਦੁੱਖ ਦੂਰ ਕਰ ਦੇਂਦੀ ਹੈ, ਸੀਤ = ਠੰਡ। ਲਾਹਸਿ = ਲਾਹ ਦੇਂਦੀ ਹੈ।
ਨਾਮੁ ਜਪਤ ਮਨਿ ਹੋਵਤ ਸੂਖ ॥੨॥
- just so, chanting the Name, the mind becomes peaceful. ||2||
ਤਿਵੇਂ ਪਰਮਾਤਮਾ ਦਾ ਨਾਮ ਸਿਮਰਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ ॥੨॥ ਮਨਿ = ਮਨ ਵਿਚ ॥੨॥
ਉਤਰਿ ਜਾਇ ਤੇਰੇ ਮਨ ਕੀ ਪਿਆਸ ॥
The thirst of your mind shall be quenched,
(ਨਾਮ ਦੀ ਬਰਕਤਿ ਨਾਲ) ਤੇਰੇ ਮਨ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਏਗੀ।
ਪੂਰਨ ਹੋਵੈ ਸਗਲੀ ਆਸ ॥
and all hopes shall be fulfilled.
ਤੇਰੀ ਸਾਰੀ ਹੀ ਆਸ ਪੂਰੀ ਹੋ ਜਾਇਗੀ (ਦੁਨੀਆ ਦੀਆਂ ਆਸਾਂ ਸਤਾਣੋਂ ਹਟ ਜਾਣਗੀਆਂ), ਸਗਲੀ = ਸਾਰੀ।
ਡੋਲੈ ਨਾਹੀ ਤੁਮਰਾ ਚੀਤੁ ॥
Your consciousness shall not waver.
ਤੇ ਤੇਰਾ ਮਨ (ਮਾਇਆ ਦੀ ਲਾਲਸਾ ਵਿਚ) ਡੋਲੇਗਾ ਨਹੀਂ।
ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥
Meditate on the Ambrosial Naam as Gurmukh, O my friend. ||3||
(ਤਾਂ ਤੇ) ਹੇ ਮਿੱਤਰ! ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ॥੩॥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮੀਤ = ਹੇ ਮਿੱਤਰ! ॥੩॥
ਨਾਮੁ ਅਉਖਧੁ ਸੋਈ ਜਨੁ ਪਾਵੈ ॥
He alone receives the panacea, the medicine of the Naam,
(ਪਰ ਇਹ) ਹਰਿ-ਨਾਮ ਦਵਾਈ ਉਹੀ ਮਨੁੱਖ ਹਾਸਲ ਕਰਦਾ ਹੈ, ਅਉਖਧੁ = ਦਵਾਈ।
ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥
unto whom the Lord, in His Grace, bestows it.
ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ (ਗੁਰੂ ਪਾਸੋਂ) ਦਿਵਾਂਦਾ ਹੈ। ਕਰਿ = ਕਰ ਕੇ।
ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥
One whose heart is filled with the Name of the Lord, Har, Har
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,
ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥
- O Nanak, his pains and sorrows are eliminated. ||4||10||79||
ਉਸ ਦਾ ਸਾਰਾ ਦੁਖ-ਦਰਦ ਦੂਰ ਹੋ ਜਾਂਦਾ ਹੈ ॥੪॥੧੦॥੭੯॥ ਤਿਹ = ਉਸ (ਮਨੁੱਖ) ਦਾ ॥੪॥