ਉਲਟਿ ਜਾਤਿ ਕੁਲ ਦੋਊ ਬਿਸਾਰੀ ॥
Turning away from the world, I have forgotten both my social class and ancestry.
(ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵਲੋਂ) ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ (ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ-ਮਿਲਾਪ ਦਾ ਕਿਸੇ ਖ਼ਾਸ ਜਾਤ ਜਾਂ ਕੁਲ ਨਾਲ ਸੰਬੰਧ ਨਹੀਂ ਹੈ)। ਉਲਟਿ = (ਮਾਇਆ ਵਲੋਂ) ਪਰਤ ਕੇ। ਦੋਊ = ਜਾਤ ਅਤੇ ਕੁਲ ਦੋਵੇਂ।
ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥
My weaving now is in the most profound celestial stillness. ||1||
ਮੇਰੀ ਲਿਵ ਹੁਣ ਉਸ ਅਵਸਥਾ ਵਿਚ ਟਿਕੀ ਹੋਈ ਹੈ, ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ, ਜਿੱਥੇ ਅਡੋਲਤਾ ਹੀ ਅਡੋਲਤਾ ਹੈ ॥੧॥ ਸੁੰਨਿ = ਅਫੁਰ ਅਵਸਥਾ। ਸਹਜ = ਅਡੋਲ ਅਵਸਥਾ। ਬੁਨਤ = ਤਾਣੀ, ਮਨ ਦੀ ਲਗਨ, ਲਿਵ ॥੧॥
ਹਮਰਾ ਝਗਰਾ ਰਹਾ ਨ ਕੋਊ ॥
I have no quarrel with anyone.
ਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ)। ਝਗਰਾ = ਵਾਸਤਾ, ਸੰਬੰਧ।
ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
I have abandoned both the Pandits, the Hindu religious scholars, and the Mullahs, the Muslim priests. ||1||Pause||
(ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ॥੧॥ ਰਹਾਉ ॥
ਬੁਨਿ ਬੁਨਿ ਆਪ ਆਪੁ ਪਹਿਰਾਵਉ ॥
I weave and weave, and wear what I weave.
(ਪ੍ਰਭੂ-ਚਰਨਾਂ ਵਿਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ। ਬੁਨਿ ਬੁਨਿ = ਉਣ ਉਣ ਕੇ, ਪ੍ਰਭੂ-ਚਰਨਾਂ ਵਿਚ ਲਿਵ ਲਾਣ ਦੀ ਤਾਣੀ ਉਣ ਉਣ ਕੇ। ਆਪੁ = ਆਪਣੇ ਆਪ ਨੂੰ।
ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥
Where egotism does not exist, there I sing God's Praises. ||2||
ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ ॥੨॥ ਜਹ ਨਹੀ ਆਪੁ = ਜਿੱਥੇ ਆਪਾ-ਭਾਵ ਨਹੀਂ। ਤਹਾ ਹੋਇ = ਉਸ ਅਵਸਥਾ ਵਿਚ ਟਿਕ ਕੇ ॥੨॥
ਪੰਡਿਤ ਮੁਲਾਂ ਜੋ ਲਿਖਿ ਦੀਆ ॥
Whatever the Pandits and Mullahs have written,
(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ, ਜੋ ਲਿਖ ਦੀਆ = (ਕਰਮ-ਕਾਂਡ ਤੇ ਸ਼ਰਹ ਦੀਆਂ ਗੱਲਾਂ) ਜੋ ਉਹਨਾਂ ਲਿਖ ਦਿੱਤੀਆਂ ਹਨ।
ਛਾਡਿ ਚਲੇ ਹਮ ਕਛੂ ਨ ਲੀਆ ॥੩॥
I reject; I do not accept any of it. ||3||
ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ ॥੩॥
ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥
My heart is pure, and so I have seen the Lord within.
ਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ)। ਇਖਲਾਸੁ = ਪ੍ਰੇਮ, ਪਵਿਤ੍ਰਤਾ। ਨਿਰਖਿ ਲੇ = ਵੇਖ ਲੈ, ਦੀਦਾਰ ਕਰ ਲੈ, ਦੀਦਾਰ ਹੋ ਸਕਦਾ ਹੈ। ਮੀਰਾ = ਮੀਰ, ਪਰਮਾਤਮਾ।
ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥
Searching, searching within the self, Kabeer has met the Lord. ||4||7||
ਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ॥੪॥੭॥