ਆਸਾ ॥
Aasaa:
ਆਸਾ।
ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥
Your Saints are Your body, and their company is Your breath of life.
ਹੇ ਦੇਵਾਂ ਦੇ ਦੇਵ ਪ੍ਰਭੂ! ਸੰਤ ਤੇਰਾ ਹੀ ਰੂਪ ਹਨ, ਸੰਤਾਂ ਦੀ ਸੰਗਤਿ ਤੇਰੀ ਜਿੰਦ-ਜਾਨ ਹੈ। ਤੁਝੀ = ਤੇਰਾ ਹੀ। ਤਨੁ = ਸਰੀਰ, ਸਰੂਪ। ਪ੍ਰਾਨ = ਜਿੰਦ-ਜਾਨ।
ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥
By the True Guru-given spiritual wisdom, I know the Saints as the gods of gods. ||1||
ਸਤਿਗੁਰੂ ਦੀ ਮੱਤ ਲੈ ਕੇ ਸੰਤਾਂ (ਦੀ ਵਡਿਆਈ) ਨੂੰ (ਮਨੁੱਖ) ਸਮਝ ਲੈਂਦਾ ਹੈ ॥੧॥ ਜਾਨੈ = ਪਛਾਣ ਲੈਂਦਾ ਹੈ। ਦੇਵਾਦੇਵ = ਹੇ ਦੇਵਤਿਆਂ ਦੇ ਦੇਵਤੇ! ॥੧॥
ਸੰਤ ਚੀ ਸੰਗਤਿ ਸੰਤ ਕਥਾ ਰਸੁ ॥
O Lord, God of gods, grant me the Society of the Saints,
ਹੇ ਦੇਵਤਿਆਂ ਦੇ ਦੇਵਤੇ ਪ੍ਰਭੂ! ਮੈਨੂੰ ਸੰਤਾਂ ਦੀ ਸੰਗਤਿ ਬਖ਼ਸ਼, ਮਿਹਰ ਕਰ, ਮੈਂ ਸੰਤਾਂ ਦੀ ਪ੍ਰਭੂ-ਕਥਾ ਦਾ ਰਸ ਲੈ ਸਕਾਂ; ਚੀ = ਦੀ। ਰਸੁ = ਆਨੰਦ।
ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥
The sublime essence of the Saints' conversation, and the Love of the Saints. ||1||Pause||
ਮੈਨੂੰ ਸੰਤਾਂ ਦਾ (ਭਾਵ, ਸੰਤਾਂ ਨਾਲ) ਪ੍ਰੇਮ (ਕਰਨ ਦੀ ਦਾਤਿ) ਦੇਹ ॥੧॥ ਰਹਾਉ ॥ ਮਾਝੈ = ਮੁਝੇ, ਮੈਨੂੰ। ਦੀਜੈ = ਦੇਹ ॥੧॥ ਰਹਾਉ ॥
ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥੨॥
The Character of the Saints, the lifestyle of the Saints, and the service of the servant of the Saints. ||2||
ਹੇ ਪ੍ਰਭੂ! ਮੈਨੂੰ ਸੰਤਾਂ ਵਾਲੀ ਕਰਣੀ, ਸੰਤਾਂ ਦਾ ਰਸਤਾ, ਸੰਤਾਂ ਦੇ ਦਾਸਾਂ ਦੀ ਸੇਵਾ ਬਖ਼ਸ਼ ॥੨॥ ਆਚਰਣ = ਕਰਣੀ, ਕਰਤੱਬ। ਚੋ = ਦਾ। ਮਾਰਗੁ = ਰਸਤਾ। ਚ = ਦੇ। ਓਲ੍ਹਗ ਓਲ੍ਹਗਣੀ = ਦਾਸਾਂ ਦੀ ਸੇਵਾ। ਓਲ੍ਹਗ = ਦਾਸ, ਲਾਗੀ। ਓਲ੍ਹਗਣੀ = ਸੇਵਾ ॥੨॥
ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥
I ask for these, and for one thing more - devotional worship, which shall fulfill my desires.
ਮੈਂ ਤੈਥੋਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ; ਚਿੰਤਾਮਣਿ = ਮਨ-ਚਿੰਦੇ ਫਲ ਦੇਣ ਵਾਲੀ ਮਣੀ।
ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥
Do not show me the wicked sinners. ||3||
ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾਹ ਕਰਾਈਂ ॥੩॥ ਜਣੀ = ਨਾਹ। ਜਣੀ ਲਖਾਵਹੁ = ਨਾਹ ਦਿਖਾਵੀਂ। ਸਣਿ = ਸਣੇ, ਅਤੇ ॥੩॥
ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥
Says Ravi Daas, he alone is wise, who knows this:
ਰਵਿਦਾਸ ਆਖਦਾ ਹੈ-ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ, ਭਣੈ = ਆਖਦਾ ਹੈ। ਜਾਣੁ = ਸਿਆਣਾ।
ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥
there is no difference between the Saints and the Infinite Lord. ||4||2||
ਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ ॥੪॥੨॥ ਅੰਤਰੁ = ਵਿੱਥ ॥੪॥੨॥