ਦੋਹਰਾ

DOHRA

ਦੋਹਰਾ:

ਜਬ ਇਹ ਬਿਧਿ ਸੋ ਨ੍ਰਿਪ ਕਹਿਯੋ ਕਹੀ ਬ੍ਰਹਮ ਜਸ ਲੇਹੁ

ਜਦੋਂ ਇਸ ਤਰ੍ਹਾਂ ਰਾਜੇ ਨੇ ਕਿਹਾ, (ਤਾਂ) ਬ੍ਰਹਮਾ ਨੇ ਕਿਹਾ, (ਹੇ ਰਾਜਨ! ਦਾਨ ਕਰ ਕੇ ਜਗਤ ਵਿਚ) ਯਸ਼ ਖਟੋ।

ਜਗ ਅਨਲ ਤੇ ਜੋ ਮੁਕਟਿ ਉਪਜਿਓ ਸੋ ਮੁਹਿ ਦੇਹੁ ॥੧੫੫੫॥

When the king said like this to Brahma, then Brahma said, “O king! Become praiseworthy and give me the crown that had come out of the fire of Yajna.”1555.

ਯੱਗ ਦੀ ਅਗਨੀ ਤੋਂ ਜੋ ਮੁਕੁਟ ਉਪਜਿਆ ਸੀ, ਉਹ ਮੈਨੂੰ ਦੇ ਦਿਓ ॥੧੫੫੫॥

ਜਬ ਚਤੁਰਾਨਨਿ ਯੌ ਕਹੀ ਪੁਨਿ ਬੋਲਿਓ ਜਦੁਬੀਰ

ਜਦ ਬ੍ਰਹਮਾ ਨੇ ਇਸ ਤਰ੍ਹਾਂ ਕਿਹਾ, ਫਿਰ ਸ੍ਰੀ ਕ੍ਰਿਸ਼ਨ ਨੇ ਕਿਹਾ

ਗਉਰਾ ਤੇਤਾ ਤੁਹਿ ਦਯੋ ਸੋ ਮੁਹਿ ਦੇ ਨ੍ਰਿਪ ਧੀਰ ॥੧੫੫੬॥

When Brahma had begged it, then Krishna spoke, “Give me the amulet that had been given to you by the goddess Chandi.”1556.

ਕਿ ਪਾਰਬਤੀ ਨੇ ਜੋ 'ਤੇਤਾ' ਤੈਨੂੰ ਦਿੱਤਾ ਸੀ, ਉਹ ਹੇ ਧੀਰਜਵਾਨ ਰਾਜੇ! ਮੈਨੂੰ ਦੇ ਦਿਓ ॥੧੫੫੬॥