ਰੂਆਮਲ ਛੰਦ

ROOAAMAL STANZA

ਰੂਆਮਲ ਛੰਦ:

ਦਸ ਸਹੰਸ੍ਰ ਪ੍ਰਮਾਣ ਬਰਖਨ ਕੀਨ ਰਾਜ ਸੁਧਾਰਿ

ਦਸ ਹਜ਼ਾਰ ਵਰ੍ਹਿਆਂ ਤਕ ਉਸ ਨੇ ਚੰਗੀ ਤਰ੍ਹਾਂ ਨਾਲ ਰਾਜ ਕੀਤਾ।

ਭਾਤਿ ਭਾਤਿ ਧਰਾਨ ਲੈ ਅਰੁ ਸਤ੍ਰੁ ਸਰਬ ਸੰਘਾਰਿ

In this way, getting onwards, killing all the enemies, conquering the earth in various ways, the king ruled for ten thousand years

ਭਾਂਤ ਭਾਂਤ ਦੀਆਂ ਧਰਤੀਆਂ ਜਿਤ ਲਈਆਂ ਅਤੇ ਸਾਰਿਆਂ ਵੈਰੀਆਂ ਨੂੰ ਮਾਰ ਦਿੱਤਾ।

ਜੀਤਿ ਜੀਤਿ ਅਨੂਪ ਭੂਪ ਅਨੂਪ ਰੂਪ ਅਪਾਰ

ਅਨੂਪਮ ਰਾਜਿਆਂ ਨੂੰ ਜਿਤ ਜਿਤ ਕੇ (ਆਪਣੇ) ਅਧੀਨ ਕਰ ਲਿਆ (ਜਿਨ੍ਹਾਂ ਦਾ) ਉਪਮਾ-ਰਹਿਤ ਅਤੇ ਅਪਾਰ ਰੂਪ ਸੀ।

ਭੂਪ ਮੇਧ ਠਟ੍ਰਯੋ ਨ੍ਰਿਪੋਤਮ ਏਕ ਜਗ ਸੁਧਾਰਿ ॥੧੨੦॥

Conquering many kings, the king thought of performing the Raajmedh Yajna.120.

(ਫਿਰ ਉਸ) ਉਤਮ ਰਾਜੇ ਨੇ ਇਕ ਭੂਪ-ਮੇਧ ਯੱਗ ਕਰਨ ਦਾ ਮਨ ਬਣਾਇਆ ॥੧੨੦॥

ਦੇਸ ਦੇਸਨ ਕੇ ਨਰੇਸਨ ਬਾਧਿ ਕੈ ਇਕ ਬਾਰਿ

ਇਕ ਵਾਰ ਦੇਸਾਂ ਦੇਸਾਂ ਦੇ ਰਾਜਿਆਂ ਨੂੰ ਬੰਨ੍ਹ ਕੇ

ਰੋਹ ਦੇਸ ਬਿਖੈ ਗਯੋ ਲੈ ਪੁਤ੍ਰ ਮਿਤ੍ਰ ਕੁਮਾਰ

The king alongwith his sons and friends brought the kings of various countries to his own country in fetters,

ਪੁੱਤਰਾਂ, ਮਿਤਰਾਂ ਅਤੇ ਕੁਮਾਰਾਂ ਸਹਿਤ 'ਰੋਹ' ਦੇਸ ਵਿਚ ਲੈ ਗਿਆ।

ਨਾਰਿ ਸੰਜੁਤ ਬੈਠਿ ਬਿਧਵਤ ਕੀਨ ਜਗ ਅਰੰਭ

ਨਾਰੀ ਸਹਿਤ ਬੈਠ ਕੇ ਸਹੀ ਮਰਯਾਦਾ ਨਾਲ ਯੱਗ ਦਾ ਆਰੰਭ ਕੀਤਾ।

ਬੋਲਿ ਬੋਲਿ ਕਰੋਰ ਰਿਤਜ ਔਰ ਬਿਪ ਅਸੰਭ ॥੧੨੧॥

And began to perform Yajna with his wife he also invited crores of Brahmins.121.

ਕਰੋੜਾਂ ਬ੍ਰਾਹਮਣ ਬੁਲਾ ਲਏ ਅਤੇ ਬੇਸ਼ੁਮਾਰ 'ਰਿਤਜ' ਸਦ ਲਏ ॥੧੨੧॥

ਰਾਜਮੇਧ ਕਰ︀ਯੋ ਲਗੈ ਆਰੰਭ ਭੂਪ ਅਪਾਰ

ਰਾਜਾ ਅਪਾਰ ਭੂਪ-ਮੇਧ (ਯੱਗ) ਆਰੰਭ ਕਰਨ ਲਗਾ।

ਭਾਤਿ ਭਾਤਿ ਸਮ੍ਰਿਧ ਜੋਰਿ ਸੁਮਿਤ੍ਰ ਪੁਤ੍ਰ ਕੁਮਾਰ

Gathering his various friends, the king began the rajmedh Yajna

ਭਾਂਤ ਭਾਂਤ ਦੇ ਸਮਰਥਾਵਾਨ ਅਤੇ ਮਿਤਰਾਂ, ਪੁੱਤਰਾਂ ਅਤੇ ਕੁਮਾਰਾਂ ਨੂੰ ਜੋੜ ਲਿਆ।

ਭਾਤਿ ਅਨੇਕਨ ਕੇ ਜੁਰੇ ਜਨ ਆਨਿ ਕੈ ਤਿਹ ਦੇਸ

ਅਨੇਕ ਭਾਂਤ ਦੇ ਲੋਕ ਉਸ ਦੇਸ ਵਿਚ ਆ ਜੁੜੇ।

ਛੀਨਿ ਛੀਨਿ ਲਏ ਨ੍ਰਿਪਾਬਰ ਦੇਸ ਦਿਰਬ ਅਵਿਨੇਸ ॥੧੨੨॥

People of various kinds gathered there and the king also seized the wealth and property of he superb kings.122.

ਰਾਜੇ ਨੇ ਹੋਰਨਾਂ ਰਾਜਿਆਂ ਕੋਲੋਂ ਧਨ, ਦੇਸ ਖੋਹ ਲਿਆ ॥੧੨੨॥

ਦੇਖ ਕੇ ਇਹ ਭਾਤਿ ਸਰਬ ਸੁ ਭੂਪ ਸੰਪਤਿ ਨੈਣ

ਸਭ ਨੇ ਉਸ ਰਾਜੇ ਦੀ ਸਾਰੀ ਸੰਪਤੀ ਨੂੰ ਅੱਖਾਂ ਨਾਲ ਵੇਖ ਲਿਆ।

ਗਰਬ ਸੋ ਭੁਜ ਦੰਡ ਕੈ ਇਹ ਭਾਤਿ ਬੋਲਾ ਬੈਣ

Looking at his infinite wealth, feeling proud on the strength of his arms, spoke thus :

ਉਹ (ਰਾਜਾ) ਭੁਜਾਵਾਂ ਦਾ ਹੰਕਾਰ ਕਰ ਕੇ ਇਸ ਤਰ੍ਹਾਂ ਬਚਨ ਕਹਿਣ ਲਗਾ।

ਭੂਪ ਮੇਧ ਕਰੋ ਸਬੈ ਤੁਮ ਆਜ ਜਗ ਅਰੰਭ

ਤੁਸੀਂ ਅਜ ਸਾਰੇ ਭੂਪਮੇਧ ਯੱਗ ਆਰੰਭ ਕਰ ਦਿਓ।

ਸਤਜੁਗ ਮਾਹਿ ਭਯੋ ਜਿਹੀ ਬਿਧਿ ਕੀਨ ਰਾਜੈ ਜੰਭ ॥੧੨੩॥

“O Brahmins! now perform such Bhoopmedh Yajna, which was performed by Jambhasura in Satyuga.”123.

ਜਿਸ ਤਰ੍ਹਾਂ ਸੱਤ ਯੁਗ ਵਿਚ ਰਾਜੇ ਜੰਭ ਨੇ ਕੀਤਾ ਸੀ ॥੧੨੩॥