ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ

How long can the tree remain implanted on the river-bank?

(ਦਰੀਆ ਦੇ) ਕੰਢੇ ਉੱਤੇ (ਉੱਗਾ ਹੋਇਆ) ਵਿਚਾਰਾ ਰੁੱਖ ਕਿਤਨਾ ਕੁ ਚਿਰ ਧਰਵਾਸ ਬੰਨ੍ਹੇਗਾ? ਹੇ ਫਰੀਦ! ਕੱਚੇ ਭਾਂਡੇ ਵਿਚ ਪਾਣੀ ਕਿਤਨਾ ਕੁ ਚਿਰ ਰੱਖਿਆ ਜਾ ਸਕਦਾ ਹੈ? ਕੰਧੀ = ਕੰਢਾ। ਰੁਖੜਾ = ਨਿੱਕਾ ਜਿਹਾ ਰੁੱਖ, ਵਿਚਾਰਾ ਰੁੱਖ। ਧੀਰ = ਧੀਰਜ, ਧਰਵਾਸ।

ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥

Fareed, how long can water be kept in a soft clay pot? ||96||

(ਇਸੇ ਤਰ੍ਹਾਂ ਮਨੁੱਖ ਮੌਤ ਦੀ ਨਦੀ ਦੇ ਕੰਢੇ ਤੇ ਖਲੋਤਾ ਹੋਇਆ ਹੈ, ਇਸ ਸਰੀਰ ਵਿਚੋਂ ਸੁਆਸ ਮੁੱਕਦੇ ਜਾ ਰਹੇ ਹਨ) ॥੯੬॥ ਨੀਰੁ = ਪਾਣੀ ॥੯੬॥