ਗਉੜੀ ਪੂਰਬੀ ੧੨ ॥
Gauree Poorbee 12:
ਗਉੜੀ ਪੂਰਬੀ। ੧੨ = 'ਘਰ' ਬਾਰ੍ਹਵਾਂ।
ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥
Many people wear various robes, but what is the use of living in the forest?
ਕਈ ਲੋਕ ਲੰਮੇ-ਚੌੜੇ ਚੋਲੇ ਪਹਿਨਦੇ ਹਨ (ਇਸ ਦਾ ਕੀਹ ਲਾਭ?) ਜੰਗਲਾਂ ਵਿਚ ਜਾ ਵੱਸਣ ਦਾ ਭੀ ਕੀਹ ਗੁਣ? ਬਿਪਲ = {ਸੰ: ਵਿਪੁਲ = ਲੰਮੇ ਖੁਲ੍ਹੇ} ਲੰਮੇ ਚੌੜੇ, ਖੁਲ੍ਹੇ। ਕੇਤੇ = ਕਈ। ਪਹਿਰੇ = ਪਹਿਨ ਲਏ। ਕਿਆ = ਕੀ ਲਾਭ ਹੋਇਆ? ਮਧੇ = ਵਿਚ।
ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥
What good does it do if a man burns incense before his gods? What good does it do to dip one's body in water? ||1||
ਹੇ ਭਾਈ! ਜੇ ਧੂਪ ਆਦਿਕ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਭੀ ਕੀਹ ਬਣਿਆ? ਤੇ ਜੇ ਜਾਣ ਬੁਝ ਕੇ (ਕਿਸੇ ਤੀਰਥ ਆਦਿਕ ਦੇ) ਜਲ ਵਿਚ ਸਰੀਰ ਡੋਬ ਲਿਆ ਤਾਂ ਭੀ ਕੀਹ ਹੋਇਆ? ॥੧॥ ਨਰ = ਹੇ ਨਰ। ਹੇ ਭਾਈ! ਧੋਖੇ = {ਸੰ: धुक्ष ਧੁਖ-ਧੁਖਾਉਣਾ} ਧੂਪ ਧੁਖਾਇਆ, ਪੂਜਾ ਕੀਤੀ। ਦੇਵਾ = ਦੇਵਤੇ। ਜਲਿ = ਪਾਣੀ ਵਿਚ। ਬੋਰਿਓ = ਡੋਬਿਆ। ਗਿਆਤਾ = ਜਾਣ ਬੁਝ ਕੇ ॥੧॥
ਜੀਅਰੇ ਜਾਹਿਗਾ ਮੈ ਜਾਨਾਂ ॥
O soul, I know that I will have to depart.
ਮੈਂ ਸਮਝਦਾ ਹਾਂ (ਇਸ ਮਾਇਆ ਦੇ ਨਾਲ) ਤੂੰ ਭੀ ਆਪਣਾ ਆਪ ਅਜਾਈਂ ਗਵਾਉਂਦਾ ਹੈਂ। ਜੀਅ ਰੇ = ਹੇ ਜਿੰਦੇ! ਹੇ ਜੀਵ! ਮੈਂ ਸਮਝਦਾ ਹਾਂ। ਜਾਹਿਗਾ = ਤੂੰ ਭੀ ਜਨਮ ਅਜਾਈਂ ਗੰਵਾ ਲਏਂਗਾ।
ਅਬਿਗਤ ਸਮਝੁ ਇਆਨਾ ॥
You ignorant idiot: understand the Imperishable Lord.
ਹੇ ਅੰਞਾਣ ਜੀਵ! ਇਕ ਪਰਮਾਤਮਾ ਨੂੰ ਖੋਜ। ਅਬਿਗਤੁ = {ਸੰ: अव्यक्त ਅਵ੍ਯਕਤ = ਅਦ੍ਰਿਸ਼ਟ ਪ੍ਰਭੂ} ਪਰਮਾਤਮਾ। ਇਆਨਾ = ਹੇ ਅੰਞਾਣ!
ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥
Whatever you see, you will not see that again, but still, you cling to Maya. ||1||Pause||
ਹੇ ਜੀਵ! ਤੂੰ (ਉਸ) ਮਾਇਆ ਵਿਚ ਲਪਟ ਰਿਹਾ ਹੈਂ (ਜੋ) ਜਿਧਰ ਭੀ ਮੈਂ ਵੇਖਦਾ ਹਾਂ ਮੁੜ (ਪਹਿਲੇ ਰੂਪ ਵਿਚ) ਮੈਂ ਨਹੀਂ ਵੇਖਦਾ (ਭਾਵ, ਜਿਧਰ ਵੇਖਦਾ ਹਾਂ, ਮਾਇਆ ਨਾਸਵੰਤ ਹੀ ਹੈ, ਇਕ ਰੰਗ ਰਹਿਣ ਵਾਲੀ ਨਹੀਂ ਹੈ) ॥੧॥ ਰਹਾਉ ॥ ਜਤ ਜਤ = ਜਿੱਧਰ ਜਿੱਧਰ, ਹਰ ਪਾਸੇ। ਬਹੁਰਿ = ਮੁੜ (ਉਸੇ ਰੰਗ ਵਿਚ)। ਨ ਪੇਖਉ = ਮੈਂ ਨਹੀਂ ਵੇਖਦਾ। ਸੰਗਿ = ਸੰਗ ਵਿਚ ॥੧॥ ਰਹਾਉ ॥
ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥
The spiritual teachers, meditators and the great preachers are all engrossed in these worldly affairs.
ਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ, ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ (ਪਰ ਅਸਲ ਵਿਚ) ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ (ਭਾਵ, ਮਾਇਆ ਦੇ ਜੰਜਾਲ ਵਿਚ ਹੀ ਇਹ ਜੀਵ ਗ੍ਰੱਸੇ ਪਏ ਹਨ)। ਗਿਆਨੀ = ਗਿਆਨ = ਚਰਚਾ ਕਰਨ ਵਾਲੇ। ਧਿਆਨੀ = ਸਮਾਧੀਆਂ ਲਾਣ ਵਾਲੇ। ਬਹੁ ਉਪਦੇਸੀ = ਹੋਰਨਾਂ ਨੂੰ ਬੜੀ ਸਿੱਖਿਆ ਦੇਣ ਵਾਲੇ। ਧੰਧਾ = ਜੰਜਾਲ।
ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥
Says Kabeer, without the Name of the One Lord, this world is blinded by Maya. ||2||1||16||67||
ਕਬੀਰ ਆਖਦਾ ਹੈ-ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ ॥੨॥੧॥੧੬॥੬੭॥