ਸਲੋਕੁ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥
Those who do not meet with the Guru, who have no Fear of God at all,
ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਦੇ ਅੰਦਰ ਰੱਬ ਦਾ ਰਤਾ ਭੀ ਡਰ ਨਹੀਂ, ਭੇਟਿਆ = {ਪਿਛਲੀ ਪਉੜੀ ਦੇ ਸਲੋਕ ਨੰ: ੨ ਵਿਚ 'ਗੁਰ ਮਿਲੇ' ਤੇ ਏਥੇ 'ਗੁਰੁ ਭੇਟਿਆ' ਆਇਆ ਹੈ। ਦੋਹਾਂ ਦਾ ਫ਼ਰਕ ਪਰਖੋ। 'ਗੁਰ ਮਿਲੇ' ਵਿਚ 'ਗੁਰ' ਦਾ ਅਰਥ ਹੈ 'ਗੁਰੂ ਨੂੰ'। 'ਗੁਰੁ ਭੇਟਿਆ' ਦਾ ਅਰਥ ਹੈ 'ਗੁਰੂ ਮਿਲਿਆ'; ਲਫ਼ਜ਼ 'ਜਿਨਾ' ਸਾਫ਼ ਦੱਸਦਾ ਹੈ='ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ'। ਸੋ 'ਭੇਟਾ ਲੈ ਕੇ ਮਿਲਣ ਨੂੰ 'ਭੇਟਣਾ' ਕਹਿੰਦੇ ਹਨ' = ਇਹ ਅਰਥ ਉੱਕਾ ਗ਼ਲਤ ਹੈ ਕਿਉਂਕਿ ਗੁਰੂ ਭੇਟਾ ਲੈ ਕੇ ਸਿੱਖ ਨੂੰ ਨਹੀਂ ਮਿਲਦਾ}।
ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥
continue coming and going in reincarnation, and suffer terrible pain; their anxiety is never relieved.
ਉਹਨਾਂ ਨੂੰ ਜੰਮਣ ਮਰਨ (ਦਾ) ਡਾਢਾ ਦੁੱਖ ਲੱਗਾ ਰਹਿੰਦਾ ਹੈ, ਉਹਨਾਂ ਦੀ ਚਿੰਤਾ ਕਦੇ ਮੁੱਕਦੀ ਨਹੀਂ। ਚਿੰਦ = ਚਿੰਤਾ।
ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥
They are beaten like clothes being washed on the rocks, and struck every hour like chimes.
ਜਿਵੇਂ (ਧੋਣ ਵੇਲੇ) ਕੱਪੜਾ (ਪਟੜੇ ਤੇ) ਪਟਕਾਈਦਾ ਹੈ, ਜਿਵੇਂ ਘੜਿਆਲ ਮੁੜ ਮੁੜ (ਚੋਟਾਂ ਖਾਂਦਾ ਹੈ) ਪਛੋੜੀਐ = ਪਟੜੇ ਉੱਤੇ ਪਟਕਾਈਦਾ ਹੈ।
ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥
O Nanak, without the True Name, these entanglements are not removed from hanging over one's head. ||1||
ਹੇ ਨਾਨਕ! ਤਿਵੇਂ ਪ੍ਰਭੂ-ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਸਿਰ ਤੋਂ (ਭੀ) ਸਹਸਾ ਨਹੀਂ ਮੁੱਕਦਾ ॥੧॥ ਜੰਜਾਲੁ = ਝੰਬੇਲਾ, ਚਿੰਤਾ, ਸਹਸਾ ॥੧॥