ਰਾਗ ਦੇਵਗੰਧਾਰੀ ਪਾਤਿਸਾਹੀ ੧੦

RAGA DEVGANDHARI OF THE TENTH KING

ਰਾਗ ਦੇਵਗੰਧਾਰੀ ਪਾਤਿਸ਼ਾਹੀ ੧੦:

ਬਿਨ ਹਰਿ ਨਾਮ ਬਾਚਨ ਪੈਹੈ

None can be saved without the Name of the Lord,

(ਕੋਈ ਵੀ) ਹਰਿ ਨਾਮ ਤੋਂ ਬਿਨਾ (ਕਾਲ ਤੋਂ) ਬਚ ਨਹੀਂ ਸਕੇਗਾ।

ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈਹੈ ॥੧॥ ਰਹਾਉ

He, who control al the fourteen worlds, how can you run away from Him?...Pause.

ਜਿਸ ਕਾਲ ਨੇ ਚੌਦਾਂ ਲੋਕ ਵਸ ਵਿਚ ਕੀਤੇ ਹੋਏ ਹਨ, ਉਸ ਤੋਂ ਕਿਥੇ ਭਜ ਕੇ ਜਾਵੇਂਗਾ ॥੧॥ ਰਹਾਉ।

ਰਾਮ ਰਹੀਮ ਉਬਾਰ ਸਕਹੈ ਜਾ ਕਰ ਨਾਮ ਰਟੈ ਹੈ

You cannot be save by repeating the Names of Ram and Rahim,

ਰਾਮ ਅਤੇ ਰਹੀਮ ਵੀ (ਉਸਨੂੰ) ਉਬਾਰ ਨਹੀਂ ਸਕਦੇ, ਜਿਨ੍ਹਾਂ ਦੇ (ਨਾਮ ਤੂੰ) ਰਟਦਾ ਹੈਂ,

ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ ॥੧॥

Brahma, Vishnu Shiva, Sun and Moon, all are subject to the power of Death.1.

ਬ੍ਰਹਮਾ, ਵਿਸ਼ਣੂ, ਰੁਦ੍ਰ, ਸੂਰਜ, ਚੰਦ੍ਰਮਾ ਆਦਿ ਸਾਰੇ ਕਾਲ ਦੇ ਵਸ ਵਿਚ ਹਨ ॥੧॥

ਬੇਦ ਪੁਰਾਨ ਕੁਰਾਨ ਸਬੈ ਮਤ ਜਾਕਹ ਨੇਤ ਕਹੈ ਹੈ

Vedas, Puranas and holy Quran and all religious system proclaim Him as indescribeable,2.

ਵੇਦ, ਕੁਰਾਨ, ਪੁਰਾਨ (ਆਦਿ ਧਰਮ ਪੁਸਤਕਾਂ) ਦੇ ਸਾਰੇ ਮਤ ਜਿਸ ਨੂੰ ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ।

ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਐਹੈ ॥੨॥

Indra, Sheshnaga and the Supreme sage meditated on Him for ages, but could not visualize Him.2.

ਇੰਦਰ, ਸ਼ੇਸ਼ਨਾਗ, ਮਹਾਮੁਨੀ (ਆਦਿ ਜਿਸ ਨੂੰ) ਬਹੁਤ ਕਲਪਾਂ ਤਕ ਧਿਆਉਂਦੇ ਰਹੇ ਹਨ (ਪਰ ਉਹ ਫਿਰ ਵੀ) ਧਿਆਨ ਵਿਚ ਨਹੀਂ ਆਇਆ ॥੨॥

ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ︀ਯਾਮ ਕਹੈ ਹੈ

He, whose form and colour are not, how can he be called black?

ਜਿਸਦਾ ਕੋਈ ਰੂਪ ਰੰਗ ਨਹੀਂ ਜਾਣਿਆ ਜਾਂਦਾ, (ਉਸ ਨੂੰ) ਕਿਸ ਤਰ੍ਹਾਂ ਸ਼ਿਆਮ ਕਿਹਾ ਜਾ ਸਕਦਾ ਹੈ।

ਛੁਟਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨ ਲਪਟੈਹੈ ॥੩॥੨॥੧੦॥

You can only be liberated from the noose of Death, when you cling to His feet.3.2.

ਕਾਲ ਦੇ ਜਾਲ ਤੋਂ ਤਦ ਹੀ ਖਲਾਸ ਹੋਏਂਗਾ (ਜੇ) ਉਸ (ਪ੍ਰਭੂ) ਦੇ ਚਰਨਾਂ ਨਾਲ ਲਿਪਟ ਜਾਏਂਗਾ ॥੩॥੧॥੧੦॥