ਪਉੜੀ

Pauree:

ਪਉੜੀ।

ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ

There, the Ambrosial Nectar is distributed; the Lord is the Bringer of peace.

ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮ੍ਰਿਤ ਉਸ ਸਤਸੰਗ ਵਿਚ ਵੰਡੀਦਾ ਹੈ। ਓਥੈ = ਉਸ ('ਸਚ ਧਰਮ ਕੇ ਘਰ' ਵਿਚ) ਉਸ ਸਤਸੰਗ ਵਿਚ {ਨੋਟ: ਇਸ 'ਅਸਥਾਨ' ਦਾ ਜ਼ਿਕਰ ਪਿਛਲੀ ਪਉੜੀ ਦੀ ਤੀਜੀ ਤੁਕ ਵਿਚ ਆ ਚੁਕਾ ਹੈ। ਪੜਨਾਂਵ 'ਓਥੇ' ਸਾਫ਼ ਦੱਸਦਾ ਹੈ ਕਿ ਜਿਸ ਥਾਂ ਵਲ ਇਥੇ ਇਸ਼ਾਰਾ ਹੈ, ਉਸ ਦਾ ਜ਼ਿਕਰ ਪਿਛਲੀ ਪਉੜੀ ਵਿਚ ਚਾਹੀਦਾ ਹੈ}।

ਜਮ ਕੈ ਪੰਥਿ ਪਾਈਅਹਿ ਫਿਰਿ ਨਾਹੀ ਮਰਣੇ

They are not placed upon the path of Death, and they shall not have to die again.

(ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰ ਵਿਆਪਦਾ) ਨਹੀਂ। ਜਮ ਕੈ ਪੰਥਿ = ਜਮ ਦੇ ਰਾਹ ਤੇ।

ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ

One who comes to savor the Lord's Love experiences it.

ਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ। ਜਰਣੇ = ਜਰਨ ਦੀ ਤਾਕਤ, ਜਿਗਰਾ।

ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ

The Holy beings chant the Bani of the Word, like nectar flowing from a spring.

(ਸਤਸੰਗ ਵਿਚ) ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮ੍ਰਿਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ। ਅਮਿਉ = ਅੰਮ੍ਰਿਤ। ਝਰਣੇ = ਫੁਹਾਰੇ।

ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥

Nanak lives by beholding the Blessed Vision of the Darshan of those who have implanted the Lord's Name within their minds. ||9||

ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ ॥੯॥ ਪੇਖਿ = ਵੇਖ ਕੇ। ਧਰਣੇ = ਧਾਰਨ ਕੀਤਾ ਹੈ। ਸੁਖੀਆ = ਸੁਖੀ ਕਰਨ ਵਾਲਾ ॥੯॥