ਬਸੰਤੁ ਮਹਲਾ ੫ ॥
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥
The mortal wanders in reincarnation through countless lifetimes.
ਮਨੁੱਖ ਅਨੇਕਾਂ ਜੂਨਾਂ ਅਨੇਕਾਂ ਜਨਮਾਂ ਵਿਚ ਭਟਕਦੇ ਫਿਰਦੇ ਹਨ। ਭ੍ਰਮੇ = ਭਟਕਦੇ ਹਨ। ਮਾਹਿ = ਵਿਚ।
ਹਰਿ ਸਿਮਰਨ ਬਿਨੁ ਨਰਕਿ ਪਾਹਿ ॥
Without meditating in remembrance on the Lord, he falls into hell.
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਨਰਕ ਵਿਚ ਪਏ ਰਹਿੰਦੇ ਹਨ। ਨਰਕਿ = ਨਰਕ ਵਿਚ। ਪਾਹਿ = ਪੈਂਦੇ ਹਨ।
ਭਗਤਿ ਬਿਹੂਨਾ ਖੰਡ ਖੰਡ ॥
Without devotional worship, he is cut apart into pieces.
ਭਗਤੀ ਤੋਂ ਬਿਨਾ (ਉਹਨਾਂ ਦਾ ਮਨ ਅਨੇਕਾਂ ਦੌੜਾਂ-ਭੱਜਾਂ ਵਿਚ) ਟੋਟੇ ਟੋਟੇ ਹੋਇਆ ਰਹਿੰਦਾ ਹੈ। ਬਿਹੂਨਾ = ਸੱਖਣਾ। ਖੰਡ ਖੰਡ = ਟੋਟੇ ਟੋਟੇ।
ਬਿਨੁ ਬੂਝੇ ਜਮੁ ਦੇਤ ਡੰਡ ॥੧॥
Without understanding, he is punished by the Messenger of Death. ||1||
ਆਤਮਕ ਜੀਵਨ ਦੀ ਸੂਝ ਤੋਂ ਬਿਨਾ ਜਮਰਾਜ ਭੀ ਉਹਨਾਂ ਨੂੰ ਸਜ਼ਾ ਦੇਂਦਾ ਹੈ ॥੧॥ ਡੰਡ = ਸਜ਼ਾ ॥੧॥
ਗੋਬਿੰਦ ਭਜਹੁ ਮੇਰੇ ਸਦਾ ਮੀਤ ॥
Meditate and vibrate forever on the Lord of the Universe, O my friend.
ਹੇ ਮੇਰੇ ਮਿੱਤਰ! ਸਦਾ ਪਰਮਾਤਮਾ ਦਾ ਭਜਨ ਕਰਿਆ ਕਰ। ਮੇਰੇ ਮੀਤ = ਹੇ ਮੇਰੇ ਮਿੱਤਰ!
ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ ॥
Love forever the True Word of the Shabad. ||1||Pause||
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਸਦਾ ਪਿਆਰ ਬਣਾਈ ਰੱਖ ॥੧॥ ਰਹਾਉ ॥ ਸਾਚ ਸਬਦ = ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ॥੧॥ ਰਹਾਉ ॥
ਸੰਤੋਖੁ ਨ ਆਵਤ ਕਹੂੰ ਕਾਜ ॥
Contentment does not come by any endeavors.
ਕਿਸੇ ਭੀ ਕੰਮਾਂ ਵਿਚ (ਉਸ ਮਨੁੱਖ ਨੂੰ) ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ। ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਕਹੂੰ ਕਾਜ = ਕਿਸੇ ਭੀ ਕੰਮਾਂ ਵਿਚ।
ਧੂੰਮ ਬਾਦਰ ਸਭਿ ਮਾਇਆ ਸਾਜ ॥
All the show of Maya is just a cloud of smoke.
(ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ) ਮਾਇਆ ਦੇ ਸਾਰੇ ਕੌਤਕ-ਤਮਾਸ਼ੇ ਧੂੰਏ ਦੇ ਬੱਦਲ (ਹੀ) ਹਨ (ਹਵਾ ਦੇ ਇੱਕੋ ਬੁੱਲੇ ਨਾਲ ਉੱਡ ਜਾਣ ਵਾਲੇ)। ਧੂੰਮ ਬਾਦਰ = ਧੂੰਏਂ ਦੇ ਬੱਦਲ। ਸਭਿ ਸਾਜ = ਸਾਰੇ ਤਮਾਸ਼ੇ।
ਪਾਪ ਕਰੰਤੌ ਨਹ ਸੰਗਾਇ ॥
The mortal does not hesitate to commit sins.
(ਮਾਇਆ ਵਿਚ ਮਸਤ ਮਨੁੱਖ) ਪਾਪ ਕਰਦਾ ਭੀ ਝਿਜਕਦਾ ਨਹੀਂ। ਸੰਗਾਇ = ਸੰਗਦਾ, ਸ਼ਰਮ ਕਰਦਾ।
ਬਿਖੁ ਕਾ ਮਾਤਾ ਆਵੈ ਜਾਇ ॥੨॥
Intoxicated with poison, he comes and goes in reincarnation. ||2||
ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੱਤਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੨॥ ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ। ਮਾਤਾ = ਮਸਤ। ਆਵੈ ਜਾਇ = ਜੰਮਦਾ ਮਰਦਾ ਰਹਿੰਦਾ ਹੈ ॥੨॥
ਹਉ ਹਉ ਕਰਤ ਬਧੇ ਬਿਕਾਰ ॥
Acting in egotism and self-conceit, his corruption only increases.
ਮੈਂ ਮੈਂ ਕਰਦਿਆਂ ਉਸ ਮਨੁੱਖ ਦੇ ਅੰਦਰ ਵਿਕਾਰ ਵਧਦੇ ਜਾਂਦੇ ਹਨ, ਹਉ ਹਉ = ਮੈਂ ਮੈਂ। ਕਰਤ = ਕਰਦਿਆਂ। ਬਧੇ = ਵਧਦੇ ਜਾਂਦੇ ਹਨ।
ਮੋਹ ਲੋਭ ਡੂਬੌ ਸੰਸਾਰ ॥
The world is drowning in attachment and greed.
ਜਗਤ ਦੇ ਮੋਹ ਅਤੇ ਲੋਭ ਵਿਚ ਉਹ ਸਦਾ ਡੁੱਬਾ ਰਹਿੰਦਾ ਹੈ,
ਕਾਮਿ ਕ੍ਰੋਧਿ ਮਨੁ ਵਸਿ ਕੀਆ ॥
Sexual desire and anger hold the mind in its power.
ਕਾਮ-ਵਾਸਨਾ ਨੇ ਕ੍ਰੋਧ ਨੇ (ਉਸ ਦਾ) ਮਨ ਸਦਾ ਆਪਣੇ ਕਾਬੂ ਵਿਚ ਕੀਤਾ ਹੁੰਦਾ ਹੈ, ਕਾਮਿ = ਕਾਮ-ਵਾਸਨਾ ਨੇ। ਕ੍ਰੋਧਿ = ਕ੍ਰੋਧ ਨੇ। ਵਸਿ = ਵੱਸ ਵਿਚ, ਕਾਬੂ ਵਿਚ।
ਸੁਪਨੈ ਨਾਮੁ ਨ ਹਰਿ ਲੀਆ ॥੩॥
Even in his dreams, he does not chant the Lord's Name. ||3||
ਜਿਸ ਮਨੁੱਖ ਨੇ ਕਦੇ ਸੁਪਨੇ ਵਿਚ ਭੀ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ॥੩॥ ਸੁਪਨੈ = ਸੁਪਨੇ ਵਿਚ, ਕਦੇ ਭੀ ॥੩॥
ਕਬ ਹੀ ਰਾਜਾ ਕਬ ਮੰਗਨਹਾਰੁ ॥
Sometimes he is a king, and sometimes he is a beggar.
(ਨਾਮ ਤੋਂ ਸੱਖਣਾ ਮਨੁੱਖ) ਚਾਹੇ ਕਦੇ ਰਾਜਾ ਹੈ ਚਾਹੇ ਮੰਗਤਾ, ਕਬ ਹੀ = ਕਦੇ। ਮੰਗਨਹਾਰੁ = ਮੰਗਤਾ।
ਦੂਖ ਸੂਖ ਬਾਧੌ ਸੰਸਾਰ ॥
The world is bound by pleasure and pain.
ਉਹ ਸਦਾ ਜਗਤ ਦੇ ਦੁੱਖਾਂ ਸੁਖਾਂ ਵਿਚ ਜਕੜਿਆ ਰਹਿੰਦਾ ਹੈ। ਬਾਧੌ = ਬੱਝਾ ਹੋਇਆ।
ਮਨ ਉਧਰਣ ਕਾ ਸਾਜੁ ਨਾਹਿ ॥
The mortal makes no arrangements to save himself.
ਆਪਣੇ ਮਨ ਨੂੰ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣ ਤੋਂ) ਬਚਾਣ ਦਾ ਉਹ ਕੋਈ ਉੱਦਮ ਨਹੀਂ ਕਰਦਾ। ਉਧਰਣ ਕਾ = (ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾਣ ਦਾ। ਸਾਜੁ = ਉੱਦਮ।
ਪਾਪ ਬੰਧਨ ਨਿਤ ਪਉਤ ਜਾਹਿ ॥੪॥
The bondage of sin continues to hold him. ||4||
ਪਾਪਾਂ ਦੀਆਂ ਫਾਹੀਆਂ ਉਸ ਨੂੰ ਸਦਾ ਪੈਂਦੀਆਂ ਜਾਂਦੀਆਂ ਹਨ ॥੪॥ ਬੰਧਨ = ਫਾਹੀਆਂ। ਪਉਤ ਜਾਹਿ = ਪੈਂਦੇ ਜਾਂਦੇ ਹਨ ॥੪॥
ਈਠ ਮੀਤ ਕੋਊ ਸਖਾ ਨਾਹਿ ॥
He has no beloved friends or companions.
ਪਿਆਰੇ ਮਿੱਤਰਾਂ ਵਿਚੋਂ ਕੋਈ ਭੀ (ਤੋੜ ਤਕ ਸਾਥ ਨਿਬਾਹੁਣ ਵਾਲਾ) ਸਾਥੀ ਨਹੀਂ ਬਣ ਸਕਦਾ। ਈਠ = ਇਸ਼ਟ, ਪਿਆਰੇ। ਸਖਾ = ਸਾਥੀ।
ਆਪਿ ਬੀਜਿ ਆਪੇ ਹੀ ਖਾਂਹਿ ॥
He himself eats what he himself plants.
(ਸਾਰੇ ਜੀਵ ਚੰਗੇ ਮੰਦੇ) ਕਰਮ ਆਪ ਕਰ ਕੇ ਆਪ ਹੀ (ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ (ਕੋਈ ਮਿੱਤਰ ਮਦਦ ਨਹੀਂ ਕਰ ਸਕਦਾ)। ਬੀਜਿ = ਬੀਜ ਕੇ, (ਚੰਗੇ ਮੰਦੇ) ਕਰਮ ਕਰ ਕੇ। ਆਪੇ = ਆਪ ਹੀ। ਖਾਂਹਿ = (ਜੀਵ ਉਹਨਾਂ ਕੀਤੇ ਕਰਮਾਂ ਦਾ) ਫਲ ਭੋਗਦੇ ਹਨ।
ਜਾ ਕੈ ਕੀਨੑੈ ਹੋਤ ਬਿਕਾਰ ॥
He gathers up that which brings corruption;
ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕਰਦਿਆਂ (ਮਨੁੱਖ ਦੇ ਮਨ ਦੇ ਅਨੇਕਾਂ) ਵਿਕਾਰ ਪੈਦਾ ਹੁੰਦੇ ਰਹਿੰਦੇ ਹਨ, ਜਾ ਕੈ ਕੀਨ੍ਹ੍ਹੈ = ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕੀਤਿਆਂ। ਹੋਤ = (ਪੈਦਾ) ਹੁੰਦੇ ਹਨ।
ਸੇ ਛੋਡਿ ਚਲਿਆ ਖਿਨ ਮਹਿ ਗਵਾਰ ॥੫॥
leaving them, the fool must depart in an instant. ||5||
(ਜਦੋਂ ਅੰਤ ਸਮਾ ਆਉਂਦਾ ਹੈ, ਤਾਂ) ਮੂਰਖ ਇਕ ਖਿਨ ਵਿਚ ਹੀ ਉਹਨਾਂ (ਪਦਾਰਥਾਂ) ਨੂੰ ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੫॥ ਸੇ = ਉਹ ਪਦਾਰਥ {ਬਹੁ-ਵਚਨ}। ਗਵਾਰ = ਮੂਰਖ ਮਨੁੱਖ ॥੫॥
ਮਾਇਆ ਮੋਹਿ ਬਹੁ ਭਰਮਿਆ ॥
He wanders in attachment to Maya.
(ਪਰਮਾਤਮਾ ਦਾ ਸਿਮਰਨ ਭੁਲਾ ਕੇ ਮਨੁੱਖ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਦਾ ਫਿਰਦਾ ਹੈ, ਮੋਹਿ = ਮੋਹ ਵਿਚ (ਫਸ ਕੇ)। ਭਰਮਿਆ = ਭਟਕਦਾ ਹੈ।
ਕਿਰਤ ਰੇਖ ਕਰਿ ਕਰਮਿਆ ॥
He acts in accordance with the karma of his past actions.
(ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਮਨੁੱਖ ਹੋਰ ਉਹੋ ਜਿਹੇ ਹੀ) ਕਰਮ ਕਰੀ ਜਾਂਦਾ ਹੈ। ਕਿਰਤ = ਕੀਤੇ ਹੋਏ ਕਰਮ। ਕਿਰਤ ਰੇਖ = (ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਕਰਿ = ਕਰੇ, ਕਰਦਾ ਹੈ। ਕਰਮਿਆ = (ਹੋਰ ਉਹੋ ਜਿਹੇ ਹੀ) ਕਰਮ।
ਕਰਣੈਹਾਰੁ ਅਲਿਪਤੁ ਆਪਿ ॥
Only the Creator Himself remains detached.
ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਆਪ ਨਿਰਲੇਪ ਹੈ (ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)। ਕਰਣੈਹਾਰੁ = ਸਭੁ ਕੁਝ ਕਰ ਸਕਣ ਵਾਲਾ। ਅਲਿਪਤੁ = ਨਿਰਲੇਪ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।
ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥
God is not affected by virtue or vice. ||6||
ਪ੍ਰਭੂ ਉੱਤੇ ਨਾਹ ਤਾਂ (ਜੀਵਾਂ ਦੇ ਮਿਥੇ ਹੋਏ) ਪੁੰਨ ਕਰਮਾਂ (ਦੇ ਕੀਤੇ ਜਾਣ ਤੋਂ ਪੈਦਾ ਹੋਣ ਵਾਲੇ ਅਹੰਕਾਰ ਆਦਿਕ) ਦਾ ਅਸਰ ਹੁੰਦਾ ਹੈ, ਨਾਹ ਕਿਸੇ ਪਾਪ ਦੇ ਕਾਰਨ (ਭਾਵ, ਉਸ ਪ੍ਰਭੂ ਨੂੰ ਨਾਹ ਅਹੰਕਾਰ ਨਾਹ ਵਿਕਾਰ ਆਪਣੇ ਅਸਰ ਹੇਠ ਲਿਆ ਸਕਦਾ ਹੈ) ॥੬॥ ਲੇਪੁ = ਅਸਰ, ਪ੍ਰਭਾਵ। ਪੁੰਨ = (ਮਿਥੇ ਹੋਏ) ਪੁੰਨਾਂ ਦੇ ਕਾਰਨ। ਪਾਪਿ = ਪਾਪ ਦੇ ਕਾਰਨ ॥੬॥
ਰਾਖਿ ਲੇਹੁ ਗੋਬਿੰਦ ਦਇਆਲ ॥
Please save me, O Merciful Lord of the Universe!
ਹੇ ਦਇਆ ਦੇ ਸੋਮੇ ਗੋਬਿੰਦ! ਮੇਰੀ ਰੱਖਿਆ ਕਰ। ਗੋਬਿੰਦ = ਹੇ ਗੋਬਿੰਦ!
ਤੇਰੀ ਸਰਣਿ ਪੂਰਨ ਕ੍ਰਿਪਾਲ ॥
I seek Your Sanctuary, O Perfect Compassionate Lord.
ਹੇ ਸਰਬ-ਵਿਆਪਕ! ਹੇ ਕਿਰਪਾਲ! ਮੈਂ ਤੇਰੀ ਸਰਨ ਆਇਆ ਹਾਂ। ਕ੍ਰਿਪਾਲ = ਹੇ ਕਿਰਪਾਲ!
ਤੁਝ ਬਿਨੁ ਦੂਜਾ ਨਹੀ ਠਾਉ ॥
Without You, I have no other place of rest.
ਤੈਥੋਂ ਬਿਨਾ ਮੇਰਾ ਹੋਰ ਕੋਈ ਥਾਂ ਨਹੀਂ। ਠਾਉ = ਥਾਂ।
ਕਰਿ ਕਿਰਪਾ ਪ੍ਰਭ ਦੇਹੁ ਨਾਉ ॥੭॥
Please take pity on me, God, and bless me with Your Name. ||7||
ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੭॥ ਕਰਿ = ਕਰ ਕੇ ॥੭॥
ਤੂ ਕਰਤਾ ਤੂ ਕਰਣਹਾਰੁ ॥
You are the Creator, and You are the Doer.
(ਹੇ ਪ੍ਰਭੂ!) ਤੂੰ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, ਤੂੰ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈਂ, ਕਰਣਹਾਰੁ = ਸਭ ਕੁਝ ਕਰਨ ਦੀ ਸਮਰਥਾ ਵਾਲਾ।
ਤੂ ਊਚਾ ਤੂ ਬਹੁ ਅਪਾਰੁ ॥
You are High and Exalted, and You are totally Infinite.
ਤੂੰ ਸਭ ਤੋਂ ਉੱਚਾ ਹੈਂ, ਤੂੰ ਬੜਾ ਬੇਅੰਤ ਹੈਂ, ਅਪਾਰੁ = ਬੇਅੰਤ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ {ਅ-ਪਾਰੁ}।
ਕਰਿ ਕਿਰਪਾ ਲੜਿ ਲੇਹੁ ਲਾਇ ॥
Please be merciful, and attach me to the hem of Your robe.
ਮਿਹਰ ਕਰ (ਸਾਨੂੰ) ਆਪਣੇ ਲੜ ਨਾਲ ਲਾਈ ਰੱਖ। ਕਰਿ = ਕਰ ਕੇ। ਲੜਿ = ਲੜ ਨਾਲ, ਪੱਲੇ ਨਾਲ।
ਨਾਨਕ ਦਾਸ ਪ੍ਰਭ ਕੀ ਸਰਣਾਇ ॥੮॥੨॥
Slave Nanak has entered the Sanctuary of God. ||8||2||
ਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ (ਅਤੇ ਇਉਂ ਅਰਜ਼ੋਈ ਕਰਦੇ ਰਹਿੰਦੇ ਹਨ) ॥੮॥੨॥ ਨਾਨਕ = ਹੇ ਨਾਨਕ! ॥੮॥੨॥