ਸੋਰਠਿ ਮਹਲਾ

Sorat'h, Ninth Mehl:

ਸੋਰਠਿ ਨੌਵੀਂ ਪਾਤਿਸ਼ਾਹੀ।

ਰੇ ਨਰ ਇਹ ਸਾਚੀ ਜੀਅ ਧਾਰਿ

O man, grasp this Truth firmly in your soul.

ਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ, ਸਾਚੀ, ਅਟੱਲ, ਸਦਾ ਕਾਇਮ ਰਹਿਣ ਵਾਲੀ। ਜੀਅ = ਦਿਲ ਵਿਚ। ਧਾਰਿ = ਟਿਕਾ ਲੈ।

ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਬਾਰ ॥੧॥ ਰਹਾਉ

The whole world is just like a dream; it will pass away in an instant. ||1||Pause||

(ਕਿ) ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥ ਸਗਲ = ਸਾਰਾ। ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ, ਦੇਰ ॥੧॥ ਰਹਾਉ ॥

ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ

Like a wall of sand, built up and plastered with great care, which does not last even a few days,

ਹੇ ਭਾਈ! (ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ। ਬਾਰੂ = ਰੇਤ। ਭੀਤਿ = ਕੰਧ। ਰਚਿ = ਰਚ ਕੇ, ਉਸਾਰ ਕੇ। ਪਚਿ = ਪੋਚ ਕੇ।

ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥

just so are the pleasures of Maya. Why are you entangled in them, you ignorant fool? ||1||

ਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ? ॥੧॥ ਉਰਝਿਓ = ਮਸਤ ਹੋਇਆ। ਕਹਾ = ਕਿਉਂ? ਗਵਾਰ = ਹੇ ਮੂਰਖ! ॥੧॥

ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ

Understand this today - it is not yet too late! Chant and vibrate the Name of the Lord.

ਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਅਜਹੂ = ਅੱਜ ਹੀ, ਹੁਣ ਹੀ। ਨਾਹਿਨਿ = ਨਹੀਂ। ਮੁਰਾਰਿ = {ਮੁਰ-ਅਰਿ} ਪਰਮਾਤਮਾ।

ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥

Says Nanak, this is the subtle wisdom of the Holy Saints, which I proclaim out loud to you. ||2||8||

ਨਾਨਕ ਆਖਦਾ ਹੈ- (ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ ॥੨॥੮॥ ਕਹੁ = ਆਖ। ਨਿਜ = ਆਪਣਾ। ਮਤੁ = ਖ਼ਿਆਲ। ਕੋ = ਦਾ। ਤੋਹਿ = ਤੈਨੂੰ। ਪੁਕਾਰਿ = ਪੁਕਾਰ ਕੇ ॥੨॥੮॥