ਆਸਾ ਮਹਲਾ

Aasaa, First Mehl:

ਆਸਾ ਪਹਿਲੀ ਪਾਤਸ਼ਾਹੀ।

ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ

Where are the games, the stables, the horses? Where are the drums and the bugles?

(ਅਜੇ ਕੱਲ ਦੀ ਹੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ? ਖੇਲ = ਖੇਡ ਤਮਾਸ਼ੇ। ਭੇਰੀ = ਨਗਾਰੇ। ਸਹਨਾਈ = ਤੂਤੀਆਂ।

ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ

Where are the sword-belts and chariots? Where are those scarlet uniforms?

ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ? ਤੇਗਬੰਦ = ਗਾਤ੍ਰੇ। ਗਾਡੇਰੜਿ = {ਗਾਡਰ = ਭੇਡ} ਭੇਡ ਦੀ ਪਸ਼ਮ ਤੋਂ ਬਣੇ ਹੋਏ, ਪਸ਼ਮੀਨੇ ਦੇ। ਕਵਾਈ = ਪੁਸ਼ਾਕਾਂ।

ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥

Where are the rings and the beautiful faces? They are no longer to be seen here. ||1||

ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ ॥੧॥ ਬੰਕੇ = ਬਾਂਕੈ, ਸੋਹਣੇ ॥੧॥

ਇਹੁ ਜਗੁ ਤੇਰਾ ਤੂ ਗੋਸਾਈ

This world is Yours; You are the Lord of the Universe.

ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ। ਗੋਸਾਈ = ਧਰਤੀ ਦਾ ਖਸਮ।

ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ

In an instant, You establish and disestablish. You distribute wealth as it pleases You. ||1||Pause||

(ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ ॥੧॥ ਰਹਾਉ ॥ ਥਾਪਿ = ਰਚ ਕੇ, ਪੈਦਾ ਕਰ ਕੇ। ਉਥਾਪੇ = ਨਾਸ ਕਰ ਦੇਂਦਾ ਹੈ। ਜਰੁ = ਧਨ। ਵੰਡਿ = ਵੰਡ ਕੇ। ਭਾਂਈ = ਹੋਰਨਾਂ ਨੂੰ ॥੧॥ ਰਹਾਉ ॥

ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ

Where are the houses, the gates, the hotels and palaces? Where are those beautiful way-stations?

ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ? ਮੰਡਪ = ਸ਼ਾਮੀਆਨੇ। ਸਰਾਈ = ਸਰਾਵਾਂ। ਕਾਮਣਿ = ਇਸਤ੍ਰੀ।

ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਪਾਈ

Where are those beautiful women, reclining on their beds, whose beauty would not allow one to sleep?

ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ? ਵੇਖਿ = ਵੇਖ ਕੇ।

ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥

Where are those betel leaves, their sellers, and the haremees? They have vanished like shadows. ||2||

ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ ॥੨॥ ਤੰਬੋਲੀ = ਪਾਨ ਵੇਚਣ ਵਾਲੀਆਂ। ਹਰਮਾ = ਪਰਦੇਦਾਰ ਇਸਤ੍ਰੀਆਂ। ਛਾਈ ਮਾਈ = ਛਾਊ ਮਾਊ, ਗੁੰਮ, ਲੋਪ ॥੨॥

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ

For the sake of this wealth, so many were ruined; because of this wealth, so many have been disgraced.

ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ। ਜਰ ਕਾਰਣਿ = ਧਨ ਦੀ ਖ਼ਾਤਰ। ਘਣੀ = ਬਹੁਤ ਲੋਕਾਈ। ਵਿਗੁਤੀ = ਖ਼ੁਆਰ ਹੋਈ। ਇਨਿ = ਇਸ ਨੇ। ਇਨਿ ਜਰ = ਇਸ ਧਨ ਨੇ। ਖੁਆਈ = ਖ਼ੁਆਰ ਕੀਤੀ।

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਜਾਈ

It was not gathered without sin, and it does not go along with the dead.

ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ।

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥

Those, whom the Creator Lord would destroy - first He strips them of virtue. ||3||

(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ ॥੩॥ ਖੁਆਏ = ਕੁਰਾਹੇ ਪਾਂਦਾ ਹੈ। ਖੁਸਿ ਲਏ = ਖੋਹ ਲੈਂਦਾ ਹੈ। ਚੰਗਿਆਈ = ਗੁਣ ॥੩॥

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ

Millions of religious leaders failed to halt the invader, when they heard of the Emperor's invasion.

ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ। ਕੋਟੀ ਹੂ = ਕ੍ਰੋੜਾਂ ਹੀ, ਅਨੇਕਾਂ। ਵਰਜਿ = ਰੋਕ ਕੇ। ਮੀਰੁ = ਮੀਰ ਬਾਬਰ। ਧਾਇਆ = ਹੱਲਾ ਕਰ ਕੇ ਆ ਰਿਹਾ ਹੈ।

ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ

He burned the rest-houses and the ancient temples; he cut the princes limb from limb, and cast them into the dust.

(ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ ਤੇ ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ। ਬਿਜ = ਪੱਕੇ। ਮੁਛਿ ਮੁਛਿ = ਟੋਟੇ ਕਰ ਕਰ ਕੇ। ਕੁਇਰ = ਕੁਮਾਰ, ਸ਼ਾਹਜ਼ਾਦੇ।

ਕੋਈ ਮੁਗਲੁ ਹੋਆ ਅੰਧਾ ਕਿਨੈ ਪਰਚਾ ਲਾਇਆ ॥੪॥

None of the Mugals went blind, and no one performed any miracle. ||4||

(ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ ॥੪॥ ਪਰਚਾ ਲਾਇਆ = ਕਰਾਮਾਤ ਵਿਖਾਈ ॥੪॥

ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ

The battle raged between the Mugals and the Pat'haans, and the swords clashed on the battlefield.

ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ। ਰਣ = ਜੰਗ। ਵਗਾਈ = ਚਲਾਈ।

ਓਨੑੀ ਤੁਪਕ ਤਾਣਿ ਚਲਾਈ ਓਨੑੀ ਹਸਤਿ ਚਿੜਾਈ

They took aim and fired their guns, and they attacked with their elephants.

ਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ। ਓਨ੍ਹ੍ਹੀ = ਮੁਗਲਾਂ ਨੇ। ਤੁਪਕ = ਬੰਦੂਕਾਂ। ਤਾਣਿ = ਤੱਕ ਤੱਕ ਕੇ, ਨਿਸ਼ਾਨਾ ਬੰਨ੍ਹ ਬੰਨ੍ਹ ਕੇ। ਹਸਤਿ = ਹੱਥ ਵਿਚ (ਹੀ)। ਚਿੜਾਈ = ਚਿੜ ਚਿੜ ਕਰ ਗਈਆਂ।

ਜਿਨੑ ਕੀ ਚੀਰੀ ਦਰਗਹ ਪਾਟੀ ਤਿਨੑਾ ਮਰਣਾ ਭਾਈ ॥੫॥

Those men whose letters were torn in the Lord's Court, were destined to die, O Siblings of Destiny. ||5||

ਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ ॥੫॥ ਚੀਰੀ = ਖ਼ਤ, ਚਿੱਠੀ {ਮੌਤ ਦਾ ਖ਼ਤ ਭੇਜਣ ਵੇਲੇ ਖ਼ਤ ਦਾ ਇਕ ਪਾਸਾ ਰਤਾ ਕੁ ਪਾੜ ਦਿਆ ਕਰਦੇ ਹਨ}। ਭਾਈ = ਹੇ ਭਾਈ! ॥੫॥

ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ

The Hindu women, the Muslim women, the Bhattis and the Rajputs

ਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ, ਅਵਰ = ਹੋਰ। ਭਟਿਆਣੀ ਠਕੁਰਾਣੀ = ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ {ਭੱਟ ਤੇ ਠਾਕੁਰ ਰਾਜਪੂਤ ਬਿਰਾਦਰੀਆਂ ਹਨ}।

ਇਕਨੑਾ ਪੇਰਣ ਸਿਰ ਖੁਰ ਪਾਟੇ ਇਕਨੑਾ ਵਾਸੁ ਮਸਾਣੀ

some had their robes torn away, from head to foot, while others came to dwell in the cremation ground.

ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ। ਪੇਰਣ = ਬੁਰਕੇ। ਸਿਰ ਖੁਰ = ਸਿਰ ਤੋਂ ਪੈਰਾਂ ਤਕ। ਮਸਾਣੀ = ਮਸਾਣਾਂ ਵਿਚ।

ਜਿਨੑ ਕੇ ਬੰਕੇ ਘਰੀ ਆਇਆ ਤਿਨੑ ਕਿਉ ਰੈਣਿ ਵਿਹਾਣੀ ॥੬॥

Their husbands did not return home - how did they pass their night? ||6||

(ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ? ॥੬॥ ਬੰਕੇ = ਬਾਂਕੇ (ਖਸਮ)। ਰੈਣਿ = ਰਾਤ ॥੬॥

ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ

The Creator Himself acts, and causes others to act. Unto whom should we complain?

ਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ। ਆਖਿ = ਆਖ ਕੇ। ਭਾਣੈ = ਭਾਣੇ ਵਿਚ, ਰਜ਼ਾ ਵਿਚ। ਕਿਸ ਥੈ = ਕਿਸ ਦੇ ਪਾਸ।

ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ

Pleasure and pain come by Your Will; unto whom should we go and cry?

ਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ? ਜਾਇ = ਜਾ ਕੇ। ਰੂਆਈ = ਸ਼ਿਕੈਤ ਕੀਤੀ ਜਾਏ, ਰੋਇਆ ਜਾਏ।

ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥

The Commander issues His Command, and is pleased. O Nanak, we receive what is written in our destiny. ||7||12||

ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ ॥੭॥੧੨॥ ਹੁਕਮਿ = ਆਪਣੇ ਹੁਕਮ ਵਿਚ। ਬਿਗਸੈ = ਖ਼ੁਸ਼ ਹੁੰਦਾ ਹੈ ॥੭॥੧੨॥