ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ

Searching, the mortal stumbles like a blind person, and does not recognize the Saint.

ਜੋ ਮਨੁੱਖ (ਪ੍ਰਭੂ ਦੀ) ਭਾਲ ਤਾਂ ਕਰਦੇ ਹਨ, ਪਰ ਭਗਤ ਜਨਾਂ ਨੂੰ ਪਛਾਣ ਨਹੀਂ ਸਕਦੇ ਉਹ ਅੰਨ੍ਹਿਆਂ ਵਾਂਗ ਹੀ ਟਟੌਲੇ ਮਾਰਦੇ ਹਨ। ਡੋਲਹਿ = ਡੋਲਦੇ ਹਨ, ਭਟਕਦੇ ਹਨ, ਟਟੌਲੇ ਮਾਰਦੇ ਹਨ। ਗਤਿ = ਹਾਲਤ, ਹਾਲ। ਅੰਧ ਗਤਿ = ਜਿਵੇਂ ਅੰਨ੍ਹਿਆਂ ਦੀ ਹਾਲਤ ਹੁੰਦੀ ਹੈ, ਅੰਨ੍ਹਿਆਂ ਵਾਂਗ। ਅਰੁ = ਅਤੇ। ਚੀਨ੍ਹ੍ਹਤ ਨਾਹੀ = (ਨੋਟ: ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਪਛਾਣਦੇ ਨਹੀਂ।

ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥੨੪੧॥

Says Naam Dayv, how can one obtain the Lord God, without His devotee? ||241||

ਨਾਮਦੇਵ ਆਖਦਾ ਹੈ ਕਿ ਭਗਤੀ ਕਰਨ ਵਾਲੇ ਬੰਦਿਆਂ (ਦੀ ਸੰਗਤ) ਤੋਂ ਬਿਨਾ ਭਗਵਾਨ ਨਹੀਂ ਮਿਲ ਸਕਦਾ ॥੨੪੧॥ ਕਹਿ = ਕਹੇ, ਆਖਦਾ ਹੈ। ਕਿਉ ਪਾਈਐ = ਨਹੀਂ ਮਿਲ ਸਕਦਾ। ਬਿਨੁ ਭਗਤਹੁ = ਭਗਤੀ ਕਰਨ ਵਾਲਿਆਂ ਦੀ (ਸੰਗਤ) ਤੋਂ ਬਿਨਾ। ਭਗਵੰਤੁ = ਭਗਵਾਨ, ਪਰਮਾਤਮਾ ॥੨੪੧॥