ਬਿਲਾਵਲੁ ਮਹਲਾ

Bilaaval, Third Mehl:

ਬਿਲਾਵਲ ਤੀਜੀ ਪਾਤਿਸ਼ਾਹੀ।

ਅਤੁਲੁ ਕਿਉ ਤੋਲਿਆ ਜਾਇ

How can the unweighable be weighed?

(ਜਿਸ ਮਨੁੱਖ ਦੇ ਅੰਦਰੋਂ ਭਟਕਣਾ ਮੇਰ-ਤੇਰ ਦੂਰ ਹੋ ਜਾਂਦੀ ਹੈ ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਦੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ, ਅਤੁਲੁ = ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਅ-ਤੁਲੁ। ਕਿਉ ਤੋਲਿਆ ਜਾਇ = ਨਹੀਂ ਤੋਲਿਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ।

ਦੂਜਾ ਹੋਇ ਸੋਝੀ ਪਾਇ

If there is anyone else as great, then he alone could understand the Lord.

ਉਸ ਦੇ ਬਰਾਬਰ ਦਾ ਕੋਈ ਦੱਸਿਆ ਨਹੀਂ ਜਾ ਸਕਦਾ। ਦੂਜਾ = ਪ੍ਰਭੂ ਦੇ ਬਰਾਬਰ ਦਾ ਕੋਈ ਹੋਰ। ਸੋਝੀ = (ਪਰਮਾਤਮਾ ਦੀ ਹਸਤੀ ਦੇ ਮਾਪ ਦੀ) ਸਮਝ।

ਤਿਸ ਤੇ ਦੂਜਾ ਨਾਹੀ ਕੋਇ

There is no other than Him.

(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਵੱਖਰਾ ਹੋਰ ਕੋਈ ਨਹੀਂ ਹੈ, ਤਿਸ ਤੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ} ਉਸ ਪ੍ਰਭੂ ਤੋਂ (ਵੱਖਰਾ)।

ਤਿਸ ਦੀ ਕੀਮਤਿ ਕਿਕੂ ਹੋਇ ॥੧॥

How can His value be estimated? ||1||

(ਇਸ ਵਾਸਤੇ) ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ ॥੧॥ ਤਿਸ ਦੀ = {ਵੇਖੋ 'ਤਿਸ ਤੇ'}। ਕਿਕੂ = ਕਿਵੇਂ? ॥੧॥

ਗੁਰ ਪਰਸਾਦਿ ਵਸੈ ਮਨਿ ਆਇ

By Guru's Grace, He comes to dwell in the mind.

(ਜਦੋਂ) ਗੁਰੂ ਦੀ ਕਿਰਪਾ ਨਾਲ (ਕਿਸੇ ਵਡਭਾਗੀ ਮਨੁੱਖ ਦੇ) ਮਨ ਵਿਚ (ਪਰਮਾਤਮਾ) ਆ ਵੱਸਦਾ ਹੈ, ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ।

ਤਾ ਕੋ ਜਾਣੈ ਦੁਬਿਧਾ ਜਾਇ ॥੧॥ ਰਹਾਉ

One comes to know Him, when duality departs. ||1||Pause||

ਤਦੋਂ ਉਹ ਮਨੁੱਖ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ, ਤੇ, (ਉਸ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ ॥੧॥ ਰਹਾਉ ॥ ਤਾ = ਤਦੋਂ। ਕੋ = ਕੋਈ ਮਨੁੱਖ। ਜਾਣੈ = ਜਾਣ-ਪਛਾਣ ਬਣਾਂਦਾ ਹੈ। ਦੁਬਿਧਾ = ਮੇਰ-ਤੇਰ। ਜਾਇ = ਦੂਰ ਹੋ ਜਾਂਦੀ ਹੈ ॥੧॥ ਰਹਾਉ ॥

ਆਪਿ ਸਰਾਫੁ ਕਸਵਟੀ ਲਾਏ

He Himself is the Assayer, applying the touch-stone to test it.

(ਜਿਸ ਦੇ ਅੰਦਰ ਪ੍ਰਭੂ ਪਰਗਟ ਹੋ ਜਾਂਦਾ ਹੈ, ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਆਪ ਹੀ (ਉੱਚੇ ਜੀਵਨ-ਮਿਆਰ ਦੀ) ਕਸਵੱਟੀ ਵਰਤ ਕੇ (ਜੀਵਾਂ ਦੇ ਜੀਵਨ) ਪਰਖਣ ਵਾਲਾ ਹੈ। ਸਰਾਫੁ = ਪਰਖਣ ਵਾਲਾ। ਕਸਵਟੀ = ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾ ਕੇ (ਰਗੜ ਕੇ) ਵੇਖਿਆ ਜਾਂਦਾ ਹੈ ਕਿ ਇਹ ਖਰਾ ਹੈ ਜਾਂ ਨਹੀਂ।

ਆਪੇ ਪਰਖੇ ਆਪਿ ਚਲਾਏ

He Himself analyzes the coin, and He Himself approves it as currency.

ਪ੍ਰਭੂ ਆਪ ਹੀ ਪਰਖ ਕਰਦਾ ਹੈ, ਤੇ (ਪਰਵਾਨ ਕਰ ਕੇ ਉਸ ਉੱਚੇ ਜੀਵਨ ਨੂੰ) ਜੀਵਾਂ ਦੇ ਸਾਹਮਣੇ ਲਿਆਉਂਦਾ ਹੈ (ਜਿਵੇਂ ਖਰਾ ਸਿੱਕਾ ਲੋਕਾਂ ਵਿਚ ਪਰਚਲਤ ਕੀਤਾ ਜਾਂਦਾ ਹੈ)। ਆਪੇ = ਆਪ ਹੀ। ਚਲਾਏ = ਪਰਚਲਤ ਕਰਦਾ ਹੈ, (ਸਿੱਕੇ ਨੂੰ) ਚਲਾਂਦਾ ਹੈ।

ਆਪੇ ਤੋਲੇ ਪੂਰਾ ਹੋਇ

He Himself weights it perfectly.

ਪ੍ਰਭੂ ਆਪ ਹੀ (ਜੀਵਾਂ ਦੇ ਜੀਵਨ ਨੂੰ) ਜਾਂਚਦਾ-ਪਰਖਦਾ ਹੈ, (ਉਸ ਦੀ ਮੇਹਰ ਨਾਲ ਹੀ ਕੋਈ ਜੀਵਨ ਉਸ ਪਰਖ ਵਿਚ) ਪੂਰਾ ਉਤਰਦਾ ਹੈ।

ਆਪੇ ਜਾਣੈ ਏਕੋ ਸੋਇ ॥੨॥

He alone knows; He is the One and Only Lord. ||2||

ਸਿਰਫ਼ ਉਹ ਪਰਮਾਤਮਾ ਆਪ ਹੀ (ਇਸ ਖੇਡ ਨੂੰ) ਜਾਣਦਾ ਹੈ ॥੨॥ ਏਕੋ ਸੋਇ = ਸਿਰਫ਼ ਉਹ (ਪਰਮਾਤਮਾ) ਹੀ ॥੨॥

ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ

All the forms of Maya emanate from Him.

ਮਾਇਆ ਦੀ ਸਾਰੀ ਹੋਂਦ ਉਸ ਪਰਮਾਤਮਾ ਤੋਂ ਹੀ ਬਣੀ ਹੈ। ਤਿਸ ਤੇ = ਉਸ (ਪਰਮਾਤਮਾ) ਤੋਂ ਹੀ।

ਜਿਸ ਨੋ ਮੇਲੇ ਸੁ ਨਿਰਮਲੁ ਹੋਇ

He alone becomes pure and immaculate, who is united with the Lord.

ਜਿਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮਿਲਾਂਦਾ ਹੈ, ਉਹ (ਇਸ ਮਾਇਆ ਤੋਂ ਨਿਰਲੇਪ ਰਹਿ ਕੇ) ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ। ਜਿਸ ਨੋ = {ਵੇਖੋ 'ਤਿਸ ਤੇ', 'ਤਿਸ ਦੀ'}। ਨਿਰਮਲ = ਪਵਿੱਤ੍ਰ।

ਜਿਸ ਨੋ ਲਾਏ ਲਗੈ ਤਿਸੁ ਆਇ

He alone is attached, whom the Lord attaches.

ਜਿਸ ਮਨੁੱਖ ਨੂੰ (ਪ੍ਰਭੂ ਆਪ ਆਪਣੀ ਮਾਇਆ) ਚੰਬੋੜ ਦੇਂਦਾ ਹੈ, ਉਸ ਨੂੰ ਇਹ ਆ ਚੰਬੜਦੀ ਹੈ। ਲਾਏ = (ਮਾਇਆ) ਚੰਬੋੜਦਾ ਹੈ। ਆਇ = ਆ ਕੇ। ਲਗੈ = ਚੰਬੜ ਜਾਂਦੀ ਹੈ।

ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥

All Truth is revealed to him, and then, he merges in the True Lord. ||3||

(ਜਦੋਂ ਕਿਸੇ ਮਨੁੱਖ ਨੂੰ ਗੁਰੂ ਦੀ ਰਾਹੀਂ) ਹਰ ਥਾਂ ਆਪਣਾ ਸਦਾ ਕਾਇਮ ਰਹਿਣ ਵਾਲਾ ਸਰੂਪ ਵਿਖਾਂਦਾ ਹੈ, ਤਦੋਂ ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੩॥ ਸਭੁ = ਹਰ ਥਾਂ। ਸਚੁ = ਸਦਾ-ਥਿਰ ਪ੍ਰਭੂ। ਸਚਿ = ਸਦਾ-ਥਿਰ ਪ੍ਰਭੂ ਵਿਚ ॥੩॥

ਆਪੇ ਲਿਵ ਧਾਤੁ ਹੈ ਆਪੇ

He Himself leads the mortals to focus on Him, and He Himself causes them to chase after Maya.

(ਹੇ ਭਾਈ! ਪ੍ਰਭੂ) ਆਪ ਹੀ (ਆਪਣੇ ਚਰਨਾਂ ਵਿਚ) ਮਗਨਤਾ (ਦੇਣ ਵਾਲਾ ਹੈ), ਆਪ ਹੀ ਮਾਇਆ (ਚੰਬੋੜਨ ਵਾਲਾ) ਹੈ। ਧਾਤੁ = ਮਾਇਆ।

ਆਪਿ ਬੁਝਾਏ ਆਪੇ ਜਾਪੇ

He Himself imparts understanding, and He reveals Himself.

ਪ੍ਰਭੂ ਆਪ ਹੀ (ਸਹੀ ਜੀਵਨ ਦੀ) ਸੂਝ ਬਖ਼ਸ਼ਦਾ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਆਪਣਾ ਨਾਮ) ਜਪਦਾ ਹੈ। ਬੁਝਾਏ = ਸਮਝ ਬਖ਼ਸ਼ਦਾ ਹੈ। ਜਾਪੇ = ਜਪਦਾ ਹੈ।

ਆਪੇ ਸਤਿਗੁਰੁ ਸਬਦੁ ਹੈ ਆਪੇ

He Himself is the True Guru, and He Himself is the Word of the Shabad.

ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਗੁਰੂ ਦਾ) ਸ਼ਬਦ ਹੈ।

ਨਾਨਕ ਆਖਿ ਸੁਣਾਏ ਆਪੇ ॥੪॥੨॥

O Nanak, He Himself speaks and teaches. ||4||2||

ਹੇ ਨਾਨਕ! ਪ੍ਰਭੂ ਆਪ ਹੀ (ਗੁਰੂ ਦਾ ਸ਼ਬਦ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ (ਇਹ ਹੈ ਸਰਧਾ ਉਸ ਵਡਭਾਗੀ ਦੀ ਜਿਸ ਦੇ ਮਨ ਵਿਚ ਉਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਆ ਵੱਸਦਾ ਹੈ) ॥੪॥੨॥ ਆਖਿ = ਉਚਾਰ ਕੇ ॥੪॥੨॥