ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਹਰਿ ਕੇ ਨਾਮਹੀਨ ਬੇਤਾਲ ॥
Without the Name of the Lord, the mortal is a ghost.
ਪਰਮਾਤਮਾ ਦੇ ਨਾਮ ਤੋਂ ਜੋ ਮਨੁੱਖ ਸੱਖਣੇ ਰਹਿੰਦੇ ਹਨ (ਆਤਮਕ ਜੀਵਨ ਦੀ ਕਸਵੱਟੀ ਅਨੁਸਾਰ) ਉਹ ਭੂਤ-ਪ੍ਰੇਤ ਹੀ ਹਨ। ਹੀਨ = ਸੱਖਣੇ। ਬੇਤਾਲ = ਭੂਤਨੇ, ਭੂਤ ਪ੍ਰੇਤ।
ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ ॥੧॥ ਰਹਾਉ ॥
All the actions he commits are just shackles and bonds. ||1||Pause||
(ਅਜਿਹੇ ਮਨੁੱਖ) ਜਿਤਨਾ ਕੁਝ ਕਰਦੇ ਹਨ ਜਾਂ ਕਰਾਂਦੇ ਹਨ, ਉਹਨਾਂ ਦੇ ਉਹ ਸਾਰੇ ਕੰਮ ਮਾਇਆ ਦੀਆਂ ਫਾਹੀਆਂ ਮਾਇਆ ਦੇ ਜੰਜਾਲ (ਵਧਾਂਦੇ ਹਨ) ॥੧॥ ਰਹਾਉ ॥ ਜੇਤਾ = ਜਿਤਨਾ ਕੁਝ। ਸਭਿ = ਸਾਰੇ ॥੧॥ ਰਹਾਉ ॥
ਬਿਨੁ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਾਟੈ ਕਾਲ ॥
Without serving God, one who serves another wastes his time uselessly.
ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਹੋਰ ਦੀ ਸੇਵਾ ਕਰਦਿਆਂ (ਮਨੁੱਖ ਆਪਣੀ ਜ਼ਿੰਦਗੀ ਦਾ) ਸਮਾ ਵਿਅਰਥ ਬਿਤਾਂਦਾ ਹੈ। ਅਨ = {अन्य} ਹੋਰ (ਦੀ)। ਕਾਟੈ = ਗੁਜ਼ਾਰਦਾ ਹੈ। ਕਾਲ = (ਜ਼ਿੰਦਗੀ ਦਾ) ਸਮਾ।
ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ ॥੧॥
When the Messenger of Death comes to kill you, O mortal, what will your condition be then? ||1||
ਹੇ ਪ੍ਰਾਣੀ! (ਜੇ ਤੂੰ ਹਰਿ-ਨਾਮ ਤੋਂ ਬਿਨਾ ਹੀ ਰਿਹਾ, ਤਾਂ) ਜਦੋਂ ਜਮਰਾਜ ਆ ਕੇ ਮਾਰਦਾ ਹੈ, ਤਦੋਂ (ਸੋਚ) ਤੇਰਾ ਕੀਹ ਹਾਲ ਹੋਵੇਗਾ? ॥੧॥ ਸੰਘਾਰੈ = (ਜਾਨੋਂ) ਮਾਰਦਾ ਹੈ। ਪ੍ਰਾਨੀ = ਹੇ ਪ੍ਰਾਣੀ! ਕਉਨੁ ਹਵਾਲ = ਕੀਹ ਹਾਲ? ॥੧॥
ਰਾਖਿ ਲੇਹੁ ਦਾਸ ਅਪੁਨੇ ਕਉ ਸਦਾ ਸਦਾ ਕਿਰਪਾਲ ॥
Please protect Your slave, O Eternally Merciful Lord.
ਹੇ ਸਦਾ ਹੀ ਦਇਆ ਦੇ ਸੋਮੇ! ਆਪਣੇ ਦਾਸ (ਨਾਨਕ) ਦੀ ਆਪ ਰੱਖਿਆ ਕਰ (ਤੇ, ਆਪਣਾ ਨਾਮ ਬਖ਼ਸ਼)। ਕਿਰਪਾਲ = ਹੇ ਕਿਰਪਾਲ!
ਸੁਖ ਨਿਧਾਨ ਨਾਨਕ ਪ੍ਰਭੁ ਮੇਰਾ ਸਾਧਸੰਗਿ ਧਨ ਮਾਲ ॥੨॥੬੯॥੯੨॥
O Nanak, my God is the Treasure of Peace; He is the wealth and property of the Saadh Sangat, the Company of the Holy. ||2||69||92||
ਹੇ ਨਾਨਕ! ਮੇਰਾ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਉਸ ਦਾ ਨਾਮ-ਧਨ ਸਾਧ ਸੰਗਤ ਵਿਚ ਹੀ ਮਿਲਦਾ ਹੈ ॥੨॥੬੯॥੯੨॥ ਸੁਖ ਨਿਧਾਨ = ਸੁਖਾਂ ਦਾ ਖ਼ਜ਼ਾਨਾ। ਸਾਧ ਸੰਗਿ = ਸਾਧ ਸੰਗਤ ਵਿਚ ॥੨॥੬੯॥੯੨॥