ਮਃ ੧ ॥
First Mehl:
ਪਹਿਲੀ ਪਾਤਿਸ਼ਾਹੀ।
ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥
Acting blindly, the mind becomes blind. The blind mind makes the body blind.
ਜਿਉਂ ਜਿਉਂ ਵਿਚਾਰ-ਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ, ਤਿਉਂ ਤਿਉਂ ਮਨ ਅੰਨ੍ਹਾ (ਭਾਵ, ਵਿਚਾਰੋਂ ਸੱਖਣਾ) ਹੁੰਦਾ ਜਾਂਦਾ ਹੈ; ਤੇ ਮਨ ਵਿਚਾਰ-ਹੀਣ ਹੋਇਆ ਗਿਆਨ-ਇੰਦ੍ਰੇ ਭੀ ਅੰਨ੍ਹੇ ਹੋ ਜਾਂਦੇ ਹਨ (ਭਾਵ, ਅੱਖਾਂ ਕੰਨ ਆਦਿਕ ਭੀ ਮੰਦੇ ਪਾਸੇ ਲੈ ਤੁਰਦੇ ਹਨ)। ਅੰਧੀ ਕੰਮੀ = ਉਹਨਾਂ ਕੰਮਾਂ ਦੇ ਕਾਰਨ ਜੋ ਵਿਚਾਰ-ਹੀਣ ਹੋ ਕੇ ਕੀਤੇ ਜਾਣ। ਅੰਧੁ = ਅੰਨ੍ਹਾ, ਵਿਚਾਰ ਤੋਂ ਸੱਖਣਾ। ਤਨੁ = (ਭਾਵ,) ਗਿਆਨ-ਇੰਦ੍ਰੇ। ਮਨਿ ਅੰਧੈ = ਜੇ ਮਨ ਅੰਨ੍ਹਾ ਹੋ ਜਾਏ।
ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥
Why make a dam with mud and plaster? Even a dam made of stones gives way.
ਸੋ, ਜਦੋਂ ਪੱਥਰਾਂ ਦਾ ਬੰਨ੍ਹ (ਭਾਵ, ਪ੍ਰਭੂ-ਨਾਮ ਦੇ ਵਿਚਾਰ ਦਾ ਪੱਕਾ ਆਸਰਾ) ਟੁੱਟ ਜਾਂਦਾ ਹੈ ਤਾਂ ਚਿੱਕੜ ਲਾਇਆਂ ਕੁਝ ਨਹੀਂ ਬਣਦਾ (ਭਾਵ, ਹੋਰ ਹੋਰ ਆਸਰੇ ਢੂੰਢਿਆਂ)। ਪਥਰ ਬੰਧੁ = ਪੱਥਰਾਂ ਦਾ ਬੰਨ੍ਹ; (ਭਾਵ,) ਪ੍ਰਭੂ ਦੇ ਨਾਮ ਦੀ ਵਿਚਾਰ। ਚਿਕੜਿ ਲਾਇਐ = ਜੇ ਚਿੱਕੜ ਲਾਇਆ ਜਾਏ।
ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥
The dam has burst. There is no boat. There is no raft. The water's depth is unfathomable.
(ਜਦੋਂ) ਬੰਨ੍ਹ ਟੁੱਟ ਗਿਆ, ਨਾਹ ਬੇੜੀ ਰਹੀ, ਨਾਹ ਤੁਲਹਾ ਰਿਹਾ, ਨਾਹ (ਪਾਣੀ ਦੀ) ਹਾਥ ਪੈ ਸਕੀ। ਤੁਲਹਾ = ਹੌਲੀਆਂ ਹੌਲੀਆਂ ਲੱਕੜਾਂ ਦਾ ਬੱਧਾ ਹੋਇਆ ਗੱਠਾ ਜੋ ਦਰੀਆ ਦੇ ਕੰਢੇ ਦੇ ਲੋਕ ਬੇੜੀ ਦੇ ਥਾਂ ਵਰਤਦੇ ਹਨ। ਹਾਥ = ਡੂੰਘਾਈ, ਥਾਹ।
ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥
O Nanak, without the True Name, many multitudes have drowned. ||3||
(ਭਾਵ, ਪਾਣੀ ਭੀ ਬਹੁਤ ਡੂੰਘਾ ਹੋਇਆ), (ਅਜੇਹੀ ਹਾਲਤ ਵਿਚ) ਹੇ ਨਾਨਕ! ਪ੍ਰਭੂ ਦੇ ਸੱਚੇ ਨਾਮ (-ਰੂਪ ਬੰਨ੍ਹ ਬੇੜੀ ਤੁਲਹੇ) ਤੋਂ ਬਿਨਾ ਕਈ ਪੂਰਾਂ ਦੇ ਪੂਰ ਡੁੱਬਦੇ ਹਨ ॥੩॥ ਸਾਥ = ਕਾਫ਼ਲੇ, ਪੂਰਾਂ ਦੇ ਪੂਰ। ਕੇਤੇ = ਅਨੇਕਾਂ ॥੩॥