ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ਦੁਤੁਕੇ

Aasaa, Kabeer Jee, 9 Panch-Padhay, 5 Dho-Thukay:

ਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਪੰਜ-ਬੰਦਾਂ-ਦੋ-ਤੁਕਿਆਂ ਵਾਲੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ

You tear off the leaves, O gardener, but in each and every leaf, there is life.

(ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ। ਪਾਤੀ = ਪੱਤਰ। ਪਾਤੀ ਪਾਤੀ = ਹਰੇਕ ਪੱਤਰ ਵਿਚ। ਜੀਉ = ਜਿੰਦ।

ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥

That stone idol, for which you tear off those leaves - that stone idol is lifeless. ||1||

ਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ॥੧॥ ਪਾਹਨ = ਪੱਥਰ। ਨਿਰਜੀਉ = ਨਿਰਜਿੰਦ ॥੧॥

ਭੂਲੀ ਮਾਲਨੀ ਹੈ ਏਉ

In this, you are mistaken, O gardener.

(ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ, ਏਉ = ਇਉਂ, ਇਸ ਤਰ੍ਹ।

ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ

The True Guru is the Living Lord. ||1||Pause||

(ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ ॥੧॥ ਰਹਾਉ ॥

ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ

Brahma is in the leaves, Vishnu is in the branches, and Shiva is in the flowers.

(ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ; ਬ੍ਰਹਮੁ = ਬ੍ਰਹਮਾ। ਡਾਰੀ = ਡਾਲੀ, ਟਹਿਣੀ। ਸੰਕਰ = ਸ਼ਿਵ।

ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥

When you break these three gods, whose service are you performing? ||2||

ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ? ॥੨॥ ਪ੍ਰਤਖਿ = ਸਾਹਮਣੇ। ਤੋਰਹਿ = ਤੋੜ ਰਹੀ ਹੈਂ। ਸੇਉ = ਸੇਵਾ ॥੨॥

ਪਾਖਾਨ ਗਢਿ ਕੈ ਮੂਰਤਿ ਕੀਨੑੀ ਦੇ ਕੈ ਛਾਤੀ ਪਾਉ

The sculptor carves the stone and fashions it into an idol, placing his feet upon its chest.

(ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ। ਪਾਖਾਨ = ਪੱਥਰ। ਗਢਿ ਕੈ = ਘੜ ਕੇ। ਪਾਉ = ਪਾਉਂ, ਪੈਰ।

ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥

If this stone god was true, it would devour the sculptor for this! ||3||

ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ ॥੩॥

ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ

Rice and beans, candies, cakes and cookies

ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ- ਭਾਤੁ = ਭੱਤ, ਚੌਲ। ਪਹਿਤਿ = ਦਾਲ। ਲਾਪਸੀ = ਲੱਪੀ, ਪਤਲਾ ਕੜਾਹ। ਕਰਕਰਾ ਕਾਸਾਰੁ = ਖ਼ਸਤਾ ਪੰਜੀਰੀ।

ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥

- the priest enjoys these, while he puts ashes into the mouth of the idol. ||4||

ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?) ॥੪॥ ਛਾਰੁ = ਸੁਆਹ। ਮੁਖਿ ਛਾਰੁ = ਮੂੰਹ ਵਿਚ ਸੁਆਹ; (ਭਾਵ,) ਕੁਝ ਨਾ ਮਿਲਿਆ ॥੪॥

ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ

The gardener is mistaken, and the world is mistaken, but I am not mistaken.

ਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗ਼ਲਤੀ ਨਹੀਂ ਖਾਧੀ,

ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥

Says Kabeer, the Lord preserves me; the Lord, my King, has showered His Blessings upon me. ||5||1||14||

ਕਬੀਰ ਆਖਦਾ ਹੈ- ਕਿਉਂਕਿ ਪਰਮਾਤਮਾ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ ॥੫॥੧॥੧੪॥ ਕ੍ਰਿਪਾ ਕਰਿ = ਕਿਰਪਾ ਕਰ ਕੇ। ਰਾਖੇ = ਰੱਖ ਲਿਆ ਹੈ, ਭੁਲੇਖੇ ਤੋਂ ਬਚਾ ਲਿਆ ਹੈ ॥੫॥੧॥੧੪॥