ਸੰਡਾ ਮਰਕਾ ਜਾਇ ਪੁਕਾਰੇ ॥ ਪੜੈ ਨਹੀ ਹਮ ਹੀ ਪਚਿ ਹਾਰੇ ॥
Sanda and Marka went and complained to Harnaakhash, "Your son does not read his lessons. We are tired of trying to teach him.
(ਪ੍ਰਹਿਲਾਦ ਦੇ ਦੋਵੇਂ ਉਸਤਾਦ) ਸੰਡ ਅਤੇ ਅਮਰਕ ਨੇ (ਹਰਨਾਖਸ਼ ਕੋਲ) ਜਾ ਕੇ ਫ਼ਰਿਆਦ ਕੀਤੀ-ਅਸੀਂ ਖਪ ਲੱਥੇ ਹਾਂ, ਪ੍ਰਹਿਲਾਦ ਪੜ੍ਹਦਾ ਨਹੀਂ। ਸੰਡਾ ਮਰਕਾ = ਸੁਕ੍ਰਾਚਾਰਜ ਦੇ ਦੋ ਪੁੱਤਰ ਸੰਡ ਅਤੇ ਅਮਰਕ ਜੋ ਪ੍ਰਹਿਲਾਦ ਨੂੰ ਪੜ੍ਹਾਉਣ ਲਈ ਮੁਕਰਰ ਕੀਤੇ ਗਏ ਸਨ। ਪਚਿ ਹਾਰੇ = ਖਪ ਲੱਥੇ ਹਾਂ।
ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ॥੧॥
He chants the Lord's Name, clapping his hands to keep the beat; he has spoiled all the other students. ||1||
ਉਹ ਹੱਥਾਂ ਨਾਲ ਤਾਲ ਵਜਾਉਂਦਾ ਹੈ, ਤੇ ਰਾਮ ਨਾਮ ਗਾਉਂਦਾ ਹੈ, ਹੋਰ ਸਾਰੇ ਵਿੱਦਿਆਰਥੀ ਭੀ ਉਸ ਨੇ ਵਿਗਾੜ ਦਿੱਤੇ ਹਨ ॥੧॥ ਕਰ = ਹੱਥਾਂ ਨਾਲ। ਚਟੀਆ = ਵਿੱਦਿਆਰਥੀ ॥੧॥
ਰਾਮ ਨਾਮਾ ਜਪਿਬੋ ਕਰੈ ॥
He chants the Lord's Name,
(ਪ੍ਰਹਿਲਾਦ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜਪਿਬੋ ਕਰੈ = ਸਦਾ ਜਪਦਾ ਰਹਿੰਦਾ ਹੈ।
ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥
and he has enshrined meditative remembrance of the Lord within his heart." ||1||Pause||
ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਵਿਚ ਧਾਰਨ ਕਰੀ ਰੱਖਦਾ ਹੈ ॥੧॥ ਰਹਾਉ ॥
ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥
"Your father the king has conquered the whole world", said his mother the queen.
(ਪ੍ਰਹਿਲਾਦ ਦੀ ਮਾਂ) ਵੱਡੀ ਰਾਣੀ (ਪ੍ਰਹਿਲਾਦ ਅੱਗੇ) ਤਰਲੇ ਕਰਦੀ ਹੈ (ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ) ਰਾਜੇ ਨੇ ਸਾਰੀ ਧਰਤੀ ਆਪਣੇ ਵੱਸ ਕੀਤੀ ਹੋਈ ਹੈ (ਉਸ ਦਾ ਹੁਕਮ ਨਾ ਮੋੜ), ਬਸੁਧਾ = ਧਰਤੀ। ਪਟਰਾਨੀ = ਵੱਡੀ ਰਾਣੀ (ਪ੍ਰਹਿਲਾਦ ਦੀ ਮਾਂ)।
ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥
"O Prahlad my son, you do not obey him, so he has decided to deal with you in another way." ||2||
ਪਰ ਪੁੱਤਰ ਪ੍ਰਹਿਲਾਦ (ਮਾਂ ਦਾ) ਆਖਿਆ ਮੰਨਦਾ ਨਹੀਂ, ਉਸ ਨੇ ਤਾਂ ਕੋਈ ਹੋਰ ਗੱਲ ਮਨ ਵਿਚ ਪੱਕੀ ਕੀਤੀ ਹੋਈ ਹੈ ॥੨॥ ਤਿਨਿ = ਉਸ (ਪ੍ਰਹਿਲਾਦ) ਨੇ। ਅਉਰੈ = ਕੋਈ ਹੋਰ ਗੱਲ ਹੀ। ਠਾਨੀ = ਮਨ ਵਿਚ ਪੱਕੀ ਕੀਤੀ ਹੋਈ ਹੈ ॥੨॥
ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥
The council of villians met and resolved to send Prahlaad into the life hereafter.
ਦੁਸ਼ਟਾਂ ਦੀ ਜੁੰਡੀ ਨੇ ਰਲ ਕੇ ਸਲਾਹ ਕਰ ਲਈ-(ਜੇ ਪ੍ਰਹਿਲਾਦ ਨਹੀਂ ਮੰਨਦਾ ਤਾਂ) ਅਸੀਂ ਇਸ ਨੂੰ ਮਾਰ ਮੁਕਾਵਾਂਗੇ; ਮੰਤਰ ਉਪਾਇਆ = ਸਲਾਹ ਪਕਾ ਲਈ। ਕਰਸਹ = ਅਸੀਂ ਕਰ ਦਿਆਂਗੇ। ਕਰਸਹ...ਘਨੇਰੀ = ਉਮਰ ਮੁਕਾ ਦਿਆਂਗੇ, ਮਾਰ ਦਿਆਂਗੇ।
ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥
Prahlaad was thrown off a mountain, into the water, and into a fire, but the Sovereign Lord God saved him, by changing the laws of nature. ||3||
ਪਰ ਜਗਤ ਦੇ ਮਾਲਕ ਪ੍ਰਭੂ ਨੇ ਆਪਣੀ ਮਾਇਆ ਦਾ ਸੁਭਾਉ ਹੀ ਬਦਲਾ ਦਿੱਤਾ, (ਪ੍ਰਭੂ ਨੇ ਪ੍ਰਹਿਲਾਦ ਨੂੰ) ਪਹਾੜ, ਰੁੱਖ, ਪਾਣੀ, ਅੱਗ (ਇਹਨਾਂ ਸਭਨਾਂ ਦੇ) ਡਰ ਤੋਂ ਬਚਾ ਲਿਆ ॥੩॥ ਗਿਰਿ = ਪਹਾੜ। ਤਰ = ਰੁੱਖ। ਜੁਆਲਾ = ਅੱਗ। ਭੈ ਰਾਖਿਓ = ਡਰਾਂ ਤੋਂ ਬਚਾ ਲਿਆ। ਰਾਮਿ = ਰਾਮ ਨੇ। ਮਾਇਆ ਫੇਰੀ = ਮਾਇਆ ਦਾ ਸੁਭਾਉ ਉਲਟਾ ਦਿੱਤਾ ॥੩॥
ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥
Harnaakhash thundered with rage and threatened to kill Prahlaad. "Tell me, who can save you?"
(ਹੁਣ ਅੰਦਰੋਂ) ਡਰਿਆ ਹੋਇਆ (ਪਰ ਬਾਹਰੋਂ) ਕ੍ਰੋਧਵਾਨ ਹੋ ਕੇ, ਮੌਤ-ਰੂਪ ਤਲਵਾਰ ਕੱਢ ਕੇ (ਬੋਲਿਆ-) ਮੈਨੂੰ ਦੱਸ ਜਿਹੜਾ ਤੈਨੂੰ (ਇਸ ਤਲਵਾਰ ਤੋਂ) ਬਚਾ ਸਕਦਾ ਹੈ। ਖੜਗੁ = ਤਲਵਾਰ। ਕਾਲੁ = ਮੌਤ। ਭੈ = (ਅੰਦਰੋਂ) ਡਰ ਨਾਲ। ਕੋਪਿਓ = ਗੁੱਸੇ ਵਿਚ ਆਇਆ। ਮੋਹਿ = ਮੈਨੂੰ। ਤੁਹਿ = ਤੈਨੂੰ।
ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥
Prahlaad answered, "The Lord, the Master of the three worlds, is contained even in this pillar to which I am tied." ||4||
(ਅੱਗੋਂ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ ਪ੍ਰਭੂ, ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਥੰਮ੍ਹ ਵਿਚ ਬੋਲਦਾ ਹੈ ॥੪॥ ਪੀਤਾਂਬਰ = ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ, ਪ੍ਰਭੂ। ਤ੍ਰਿਭਵਣ ਧਣੀ = ਤਿੰਨਾਂ ਭਵਨਾਂ ਦਾ ਮਾਲਕ, ਪਰਮਾਤਮਾ। ਭਾਖੈ = ਬੋਲਦਾ ਹੈ ॥੪॥
ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥
The Lord who tore Harnaakhash apart with His nails proclaimed Himself the Lord of gods and men.
ਜਿਸ ਪ੍ਰਭੂ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ, ਦੇਵਤਿਆਂ ਤੇ ਮਨੁੱਖਾਂ ਨੂੰ ਢਾਰਸ ਦਿੱਤੀ, ਜਿਨਿ = ਜਿਸ (ਪ੍ਰਭੂ) ਨੇ। ਨਖਹ = ਨਹੁੰਆਂ ਨਾਲ। ਬਿਦਾਰਿਓ = ਚੀਰ ਦਿੱਤਾ। ਸਨਾਥਾ = ਸ-ਨਾਥ, ਖਸਮ ਵਾਲੇ।
ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥੫॥੩॥੯॥
Says Naam Dayv, I meditate on the Lord, the Man-lion, the Giver of fearless dignity. ||5||3||9||
ਨਾਮਦੇਵ ਆਖਦਾ ਹੈ ਕਿ ਮੈਂ ਭੀ ਉਸੇ ਪ੍ਰਭੂ ਨੂੰ ਸਿਮਰਦਾ ਹਾਂ; ਪ੍ਰਭੂ ਹੀ ਨਿਰਭੈਤਾ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੫॥੩॥੯॥ ਨਰਹਰਿ = ਪਰਮਾਤਮਾ। ਅਭੈ ਪਦ ਦਾਤਾ = ਨਿਡਰਤਾ ਦਾ ਦਰਜਾ ਦੇਣ ਵਾਲਾ ॥੫॥੩॥੯॥