ਸਲੋਕ ॥
Salok:
ਸਲੋਕ।
ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥
With my tongue, I chant the Lord's Name; with my ears, I listen to the Ambrosial Word of His Shabad.
ਜੋ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸੁਣਦੇ ਹਨ, ਰਸਨਾ = ਜੀਭ। ਸਬਦ ਅੰਮ੍ਰਿਤਹ = ਪਵਿਤ੍ਰ ਸਬਦ, ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ। ਸ੍ਰਵਣ = ਕੰਨਾਂ ਨਾਲ।
ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥੧॥
Nanak is forever a sacrifice to those who meditate on the Supreme Lord God. ||1||
ਤੇ ਜੋ ਪਾਰਬ੍ਰਹਮ ਦਾ ਧਿਆਨ (ਧਰਦੇ ਹਨ) ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ॥੧॥ ਬਲਿਹਾਰ = ਸਦਕੇ ॥੧॥
ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥
All concerns are false, except those of the One Lord.
ਇਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ। ਹਭਿ = ਸਾਰੇ। ਕੂੜਾਵੇ = ਝੂਠੇ, ਵਿਅਰਥ, ਨਿਸਫਲ। ਸਾਈ = ਖਸਮ-ਪ੍ਰਭੂ।
ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥੨॥
O Nanak, blessed are those, who are in love with their True Lord. ||2||
ਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ ॥੨॥ ਸੇਈ = ਉਹੀ ਮਨੁੱਖ। ਧੰਨੁ = ਭਾਗਾਂ ਵਾਲੇ ॥੨॥