ਸਵੈਯਾ

SWAYYA

ਸਵੈਯਾ:

ਰੇ ਨ੍ਰਿਪ ਨਿਆਇ ਸਦਾ ਕਰੀਓ ਦੁਖੁ ਦੈ ਕੇ ਅਨ︀ਯਾਇ ਅਨਾਥਹ ਦੀਜੋ

“O king! always do justice and never do any injustice with the helpless

ਹੇ ਰਾਜਨ! ਸਦਾ ਨਿਆਂ ਕਰਨਾ ਅਤੇ ਅਨਾਥਾਂ ਨੂੰ ਦੁਖ ਦੇਣ ਦਾ ਅਨਿਆਂ ਨਾ ਕਰਨਾ।

ਅਉਰ ਜਿਤੇ ਜਨ ਹੈ ਤਿਨ ਦੈ ਕਛੁ ਕੈ ਕੈ ਕ੍ਰਿਪਾ ਸਭ ਤੇ ਜਸੁ ਲੀਜੋ

Earn praise by giving something in charity

ਹੋਰ ਵੀ ਜਿਤਨੇ ਲੋਕ ਹਨ, ਉਨ੍ਹਾਂ ਨੂੰ ਕੁਝ ਨਾ ਕੁਝ (ਅਵੱਸ਼) ਦੇਣਾ ਅਤੇ ਸਾਰਿਆਂ ਉਤੇ ਕ੍ਰਿਪਾ ਕਰ ਕੇ ਯਸ਼ ਅਰਜਿਤ ਕਰਨਾ।

ਬਿਪਨ ਸੇਵ ਸਦਾ ਕਰੀਯੋ ਦਗ ਬਾਜਨ ਜੀਵਤ ਜਾਨ ਦੀਜੋ

“Serve the Brahmins, do not let the deceivers to remain alive and

ਬ੍ਰਾਹਮਣਾਂ ਦੀ ਸਦਾ ਸੇਵਾ ਕਰਦੇ ਰਹਿਣਾ ਅਤੇ ਦਗ਼ੇ-ਬਾਜ਼ਾਂ ਨੂੰ ਜੀਉਂਦੇ ਜਾਣ ਨਹੀਂ ਦੇਣਾ।

ਹਮ ਸੋ ਸੰਗ ਛਤ੍ਰਨਿ ਕੇ ਕਬਹੂ ਰਿਸ ਮਾਡ ਕੈ ਜੁਧ ਕੀਜੋ ॥੧੯੫੦॥

Never indulge in war with Kshatriyas like us.”1950.

ਇਸੇ ਤਰ੍ਹਾਂ ਸਾਡੇ ਵਰਗੇ ਛਤ੍ਰੀਆਂ ਨਾਲ ਕਦੇ ਵੀ ਕ੍ਰੋਧਵਾਨ ਹੋ ਕੇ ਯੁੱਧ ਨਾ ਮਚਾ ਦੇਣਾ ॥੧੯੫੦॥