ਸਲੋਕੁ ॥
Salok:
ਸਲੋਕ।
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
I worship and adore the Perfect Lord God. Perfect is His Name.
(ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ, ਪੂਰਾ = ਮੁਕੰਮਲ, ਸਦਾ ਕਾਇਮ ਰਹਿਣ ਵਾਲਾ। ਪੂਰਾ ਜਾ ਕਾ ਨਾਉ = ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਨਾਮ ਵਾਲਾ। ਆਰਾਧਿਆ = (ਜਿਸ ਮਨੁੱਖ ਨੇ) ਸਿਮਰਿਆ ਹੈ।
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥
O Nanak, I have obtained the Perfect One; I sing the Glorious Praises of the Perfect Lord. ||1||
ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; (ਤਾਂ ਤੇ) ਹੇ ਨਾਨਕ! ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ ॥੧॥ ਪੂਰਾ ਪਾਇਆ = (ਉਸ ਨੂੰ) ਪੂਰਨ ਪ੍ਰਭੂ ਮਿਲ ਪਿਆ ਹੈ। ਨਾਨਕ = ਹੇ ਨਾਨਕ! ਗਾਉ = (ਤੂੰ ਭੀ) ਗਾ ॥੧॥