ਚੌਪਈ ॥

ਚੌਪਈ:

ਸੈਨ ਭਜਤ ਲਖਿ ਭਟਿ ਰਿਸਿ ਭਰੇ ॥

ਸੈਨਾ ਨੂੰ ਭਜਦਿਆਂ ਵੇਖ ਕੇ ਸੂਰਮੇ ਰੋਹ ਵਿਚ ਆ ਗਏ ਹਨ

ਪਲਟਿ ਕੋਪ ਕੈ ਕੈ ਫਿਰਿ ਪਰੈ ॥

ਅਤੇ ਕ੍ਰੋਧਿਤ ਹੋ ਕੇ ਫਿਰ ਪਲਟ ਪਏ ਹਨ।

ਜੇਤੇ ਲਖੇ ਦੈਤ ਫਿਰਿ ਆਏ ॥

(ਦੈਂਤ ਨੇ) ਜਿਤਨਿਆਂ ਨੂੰ ਪਰਤਦਿਆਂ ਵੇਖਿਆ,

ਘਾਇ ਘਾਇ ਜਮ ਲੋਕ ਪਠਾਏ ॥੧੦॥

(ਉਨ੍ਹਾਂ ਨੂੰ) ਮਾਰ ਮਾਰ ਕੇ ਯਮਲੋਕ ਭੇਜ ਦਿੱਤਾ ॥੧੦॥

ਬੀਸ ਹਜਾਰ ਕਰੀ ਤਿਨ ਘਾਯੋ ॥

ਉਸ ਨੇ ਵੀਹ ਹਜ਼ਾਰ ਹਾਥੀ ਮਾਰ ਦਿੱਤੇ

ਤੀਸ ਹਜਾਰ ਸੁ ਬਾਜ ਖਪਾਯੋ ॥

ਅਤੇ ਤੀਹ ਹਜ਼ਾਰ ਘੋੜੇ ਨਸ਼ਟ ਕਰ ਦਿੱਤੇ।

ਚਾਲਿਸ ਸਹਸ ਤਹਾ ਰਥ ਕਾਟੇ ॥

ਉਥੇ ਚਾਲੀ ਹਜ਼ਾਰ ਰਥ ਕਟੇ ਗਏ

ਅਭ੍ਰਨ ਜ︀ਯੋ ਜੋਧਾ ਚਲਿ ਫਾਟੇ ॥੧੧॥

ਅਤੇ ਬਦਲਾਂ ਵਾਂਗ ਸੂਰਮਿਆਂ (ਦੇ ਦਲ) ਫਟ ਗਏ ॥੧੧॥