ਸਲੋਕ ॥
Salok:
ਸਲੋਕ।
ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥
Strive for the inaccessible and unfathomable Lord, and bow in humility to His lotus feet.
ਹੇ ਪ੍ਰਭੂ! ਤੂੰ ਉੱਦਮ-ਸਰੂਪ ਹੈਂ (ਤੇਰੇ ਵਿਚ ਰਤਾ ਭੀ ਆਲਸ ਨਹੀਂ ਹੈ), ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ; ਮੈਂ ਤੇਰੇ ਸੋਹਣੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਉਦਮੁ = (all = energy, ਜਿਸ ਵਿਚ ਕਿਤੇ ਰਤਾ ਭੀ ਆਲਸ ਨਾਹ ਹੋਵੇ)। ਅਗਮੁ = ਅਪਹੁੰਚ। ਅਗੋਚਰੋ = ਅਗੋਚਰੁ {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਾਹ ਹੋ ਸਕੇ।
ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥
O Nanak, that sermon alone is pleasing to You, Lord, which inspires us to take the Support of the Name. ||1||
ਹੇ ਪ੍ਰਭੂ! (ਮਿਹਰ ਕਰ) ਮੈਂ (ਸਦਾ) ਉਹ ਬੋਲ ਬੋਲਾਂ ਜੋ ਤੈਨੂੰ ਚੰਗਾ ਲੱਗੇ। ਤੇਰਾ ਨਾਮ ਹੀ ਨਾਨਕ ਦਾ ਆਸਰਾ ਬਣਿਆ ਰਹੇ ॥੧॥ ਕਥਨੀ ਸਾ = ਕਥਨੀ ਸਾ (ਕਥਾਂ), ਮੈਂ ਉਹ ਬੋਲ ਬੋਲਾਂ। ਤੁਧੁ = ਤੈਨੂੰ। ਅਧਾਰ = ਆਸਰਾ ॥੧॥
ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥
Seek the Sanctuary of the Saints, O friends; meditate in remembrance on your infinite Lord and Master.
ਹੇ ਸੱਜਣੋ! ਗੁਰੂ-ਸੰਤ ਦੀ ਸਰਨ ਪਏ ਰਹੋ। (ਗੁਰੂ ਦੀ ਰਾਹੀਂ) ਬੇਅੰਤ ਮਾਲਕ-ਪ੍ਰਭੂ ਨੂੰ ਸਿਮਰ ਕੇ, ਸਾਜਨ = ਹੇ ਸੱਜਣੋ! ਪਰਹੁ = ਪਏ ਰਹੋ। ਸਿਮਰਿ = ਸਿਮਰ ਕੇ।
ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥
The dried branch shall blossom forth in its greenery again, O Nanak, meditating on the Lord God. ||2||
ਭਗਵਾਨ ਦਾ ਨਾਮ ਜਪ ਕੇ ਹੇ ਨਾਨਕ! (ਮਨੁੱਖ) ਸੁੱਕੇ ਤੋਂ ਹਰਾ ਹੋ ਜਾਂਦਾ ਹੈ ॥੨॥ ਤੇ = ਤੋਂ। ਜਪਿ = ਜਪ ਕੇ ॥੨॥