ਮਲਾਰ ਮਹਲਾ ੪ ॥
Malaar, Fourth Mehl:
ਮਲਾਰ ਚੌਥੀ ਪਾਤਿਸ਼ਾਹੀ।
ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥
The Ganges, the Jamunaa, the Godaavari and the Saraswati - these rivers strive for the dust of the feet of the Holy.
ਗੰਗਾ, ਜਮਨਾ, ਗੋਦਾਵਰੀ, ਸਰਸ੍ਵਤੀ (ਆਦਿਕ ਪਵਿੱਤਰ ਨਦੀਆਂ) ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨ ਲਈ ਜਤਨ ਕਰਦੀਆਂ ਰਹਿੰਦੀਆਂ ਹਨ। ਤੇ = ਇਹ ਸਾਰੇ (ਬਹੁ-ਵਚਨ)। ਕਰਹਿ = ਕਰਦੇ ਹਨ, ਕਰਦੀਆਂ ਹਨ (ਬਹੁ-ਵਚਨ)। ਕੀ ਤਾਈ = ਕੀ ਤਾਈਂ, ਦੀ ਖ਼ਾਤਰ, ਪ੍ਰਾਪਤ ਕਰਨ ਵਾਸਤੇ।
ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥
Overflowing with their filthy sins, the mortals take cleansing baths in them; the rivers' pollution is washed away by the dust of the feet of the Holy. ||1||
(ਇਹ ਨਦੀਆਂ ਆਖਦੀਆਂ ਹਨ ਕਿ) (ਅਨੇਕਾਂ) ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) (ਸਾਡੇ ਵਿਚ (ਆ ਕੇ) ਚੁੱਭੀਆਂ ਲਾਂਦੇ ਹਨ (ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ) ਸਾਡੀ ਉਹ ਮੈਲ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ ॥੧॥ ਕਿਲਵਿਖ = ਪਾਪ। ਕਿਲਵਖਿ ਮੈਲੁ ਭਰੇ = ਪਾਪਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) ॥੧॥
ਤੀਰਥਿ ਅਠਸਠਿ ਮਜਨੁ ਨਾਈ ॥
Instead of bathing at the sixty-eight sacred shrines of pilgrimage, take your cleansing bath in the Name.
(ਪਰਮਾਤਮਾ ਦੀ) ਸਿਫ਼ਤ-ਸਾਲਾਹ ਦੇ ਤੀਰਥ ਵਿਚ (ਕੀਤਾ ਹੋਇਆ ਆਤਮਕ) ਇਸ਼ਨਾਨ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਤੀਰਥਿ = ਤੀਰਥ ਉੱਤੇ, ਤੀਰਥ ਵਿਚ। ਨਾਈ = ਵਡਿਆਈ, ਸਿਫ਼ਤ-ਸਾਲਾਹ। ਮਜਨੁ = ਇਸ਼ਨਾਨ। ਤੀਰਥਿ ਨਾਈ = ਸਿਫ਼ਤ-ਸਾਲਾਹ ਦੇ ਤੀਰਥ ਵਿਚ। ਤੀਰਥਿ ਮਜਨੁ ਨਾਈ = ਸਿਫ਼ਤ-ਸਾਲਾਹ ਦੇ ਤੀਰਥ ਵਿਚ (ਆਤਮਕ) ਇਸ਼ਨਾਨ। ਅਠਸਠਿ ਮਜਨੁ = ਅਠਾਹਠ (ਤੀਰਥਾਂ) ਦਾ ਇਸ਼ਨਾਨ।
ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥
When the dust of the feet of the Sat Sangat rises up into the eyes, all filthy evil-mindedness is removed. ||1||Pause||
ਜਿਸ ਮਨੁੱਖ ਦੀਆਂ ਅੱਖਾਂ ਵਿਚ ਸਾਧ ਸੰਗਤ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ (ਉਹ ਧੂੜ ਉਸ ਦੇ ਅੰਦਰੋਂ) ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ ॥੧॥ ਰਹਾਉ ॥ ਪਰੀ = ਪਈ, ਪੈਂਦੀ ਹੈ। ਉਡਿ = ਉੱਡ ਕੇ। ਨੇਤ੍ਰੀ = ਅੱਖਾਂ ਵਿਚ ॥੧॥ ਰਹਾਉ ॥
ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥
Bhaageerat'h the penitent brought the Ganges down, and Shiva established Kaydaar.
ਗੰਗਾ ਨੂੰ ਭਾਗੀਰਥ ਤਪੇ ਨੇ (ਸ੍ਵਰਗਾਂ ਵਿਚੋਂ) ਲਿਆਂਦਾ, ਸ਼ਿਵ ਜੀ ਨੇ ਕੇਦਾਰ ਤੀਰਥ ਅਸਥਾਪਨ ਕੀਤਾ, ਜਾਹਰਨਵੀ = ਗੰਗਾ। ਤਪੈ = ਤਪੇ ਨੇ। ਤਪੈ ਭਾਗੀਰਥਿ = ਭਾਗੀਰਥ ਤਪੇ ਨੇ। ਆਣੀ = ਲਿਆਂਦੀ। ਮਹਸਾਈ = ਮਹੇਸ਼ ਨੇ, ਸ਼ਿਵ ਨੇ।
ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥
Krishna grazed cows in Kaashi; through the humble servant of the Lord, these places became famous. ||2||
ਕਾਂਸ਼ੀ (ਸ਼ਿਵ ਦੀ ਨਗਰੀ), (ਬਿੰਦ੍ਰਾਬਨ ਜਿੱਥੇ) ਕ੍ਰਿਸ਼ਨ ਗਾਈਆਂ ਚਾਰਦਾ ਰਿਹਾ-ਇਹਨਾਂ ਸਭਨਾਂ ਨੇ ਹਰੀ ਦੇ ਭਗਤਾਂ ਨੂੰ ਮਿਲ ਕੇ ਹੀ ਵਡਿਆਈ ਹਾਸਲ ਕੀਤੀ ਹੋਈ ਹੈ ॥੨॥ ਮਿਲਿ = ਮਿਲ ਕੇ ॥੨॥
ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥
And all the sacred shrines of pilgrimage established by the gods, long for the dust of the feet of the Holy.
ਦੇਵਤਿਆਂ ਨੇ ਜਿਤਨੇ ਭੀ ਤੀਰਥ ਅਸਥਾਪਨ ਕੀਤੇ ਹੋਏ ਹਨ, ਉਹ ਸਾਰੇ (ਤੀਰਥ) ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦੇ ਰਹਿੰਦੇ ਹਨ। ਦੇਵੀ = ਦੇਵੀਂ, ਦੇਵਤਿਆਂ ਨੇ। ਸਭਿ = ਸਾਰੇ (ਬਹੁ-ਵਚਨ)। ਲੋਚਹਿ = ਲੋਚਦੇ ਹਨ (ਬਹੁ-ਵਚਨ)।
ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥
Meeting with the Lord's Saint, the Holy Guru, I apply the dust of His feet to my face. ||3||
ਜਦੋਂ ਉਹਨਾਂ ਨੂੰ ਪਰਮਾਤਮਾ ਦਾ ਸੰਤ ਗੁਰੂ ਸਾਧੂ ਮਿਲਦਾ ਹੈ, ਉਹ ਉਸ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਂਦੇ ਹਨ ॥੩॥ ਤਿਸ ਕੀ = ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਮੁਖਿ = ਮੂੰਹ ਉੱਤੇ ॥੩॥
ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥
And all the creatures of Your Universe, O my Lord and Master, long for the dust of the feet of the Holy.
ਹੇ ਮੇਰੇ ਮਾਲਕ-ਪ੍ਰਭੂ! ਤੇਰੀ ਪੈਦਾ ਕੀਤੀ ਹੋਈ ਜਿਤਨੀ ਭੀ ਸ੍ਰਿਸ਼ਟੀ ਹੈ, ਉਹ ਸਾਰੀ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਤਾਂਘ ਕਰਦੀ ਹੈ। ਸੁਆਮੀ = ਹੇ ਸੁਆਮੀ! ਲੋਚੈ = ਲੋਚਦੀ ਹੈ (ਇਕ-ਵਚਨ)।
ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥
O Nanak, one who has such destiny inscribed on his forehead, is blessed with the dust of the feet of the Holy; the Lord carries him across. ||4||2||
ਹੇ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਵੇ, ਪਰਮਾਤਮਾ ਉਸ ਨੂੰ ਗੁਰੂ-ਸਾਧੂ ਦੇ ਚਰਨਾਂ ਦੀ ਧੂੜ ਦੇ ਕੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੪॥੨॥ ਜਿਸੁ ਲਿਲਾਟਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਦੇ = ਦੇ ਕੇ ॥੪॥੨॥