ਦੋਹਰਾ ॥

Dohira

ਦੋਹਰਾ:

ਨਾਰਨੌਲ ਕੇ ਦੇਸ ਮੈ ਬਿਜੈ ਸਿੰਘ ਇਕ ਨਾਥ ॥

In the country of Narnaul, there lived a Raja known as Vijay Singh.

ਨਾਰਨੌਲ ਦੇਸ ਵਿਚ ਇਕ ਬਿਜੈ ਸਿੰਘ ਨਾਂ ਦਾ ਰਾਜਾ ਸੀ।

ਰੈਨਿ ਦਿਵਸ ਡਾਰਿਯੋ ਰਹੈ ਫੂਲ ਮਤੀ ਕੇ ਸਾਥ ॥੧॥

He used to spend most of the time lying down with Phool Mati.(1)

(ਉਹ) ਰਾਤ ਦਿਨ ਫੂਲ ਮਤੀ ਦੇ ਨਾਲ ਹੀ ਪਿਆ ਰਹਿੰਦਾ ॥੧॥

ਬਿਜੈ ਸਿੰਘ ਜਾ ਕੋ ਸਦਾ ਜਪਤ ਆਠਹੂੰ ਜਾਮ ॥

The person, whom Vijay Singh revered all the eight watches of the day,

ਬਿਜੈ ਸਿੰਘ ਜਿਸ (ਰਾਣੀ) ਨੂੰ ਸਦਾ ਅੱਠੇ ਪਹਿਰ ਜਪਦਾ ਰਹਿੰਦਾ ਸੀ,

ਫੂਲਨ ਕੇ ਸੰਗ ਤੋਲਿਯੈ ਫੂਲ ਮਤੀ ਜਿਹ ਨਾਮ ॥੨॥

Was Phool Mati, and she was like a bunch of flowers.(2)

ਫੁਲਾਂ ਨਾਲ ਤੋਲਣ ਕਾਰਨ (ਉਸ ਦਾ) ਨਾਮ ਫੂਲ ਮਤੀ ਹੋਇਆ ॥੨॥

ਬਿਜੈ ਸਿੰਘ ਇਕ ਦਿਨ ਗਏ ਆਖੇਟਕ ਕੇ ਕਾਜ ॥

One day Vijay Singh went out for the purpose of hunting,

ਬਿਜੈ ਸਿੰਘ ਇਕ ਦਿਨ ਸ਼ਿਕਾਰ ਖੇਡਣ ਗਿਆ

ਭ੍ਰਮਰ ਕਲਾ ਕੋ ਰੂਪ ਲਖਿ ਰੀਝ ਰਹੇ ਮਹਾਰਾਜ ॥੩॥

There he came across one Bharam Kala and he felt an ardent desire for her.(3)

ਅਤੇ (ਉਥੇ) ਭ੍ਰਮਰ ਕਲਾ ਦਾ ਰੂਪ ਵੇਖ ਕੇ ਰਾਜਾ ਰੀਝ ਗਿਆ ॥੩॥