ਸੂਹੀ ਮਹਲਾ

Soohee, Fifth Mehl:

ਸੂਹੀ ਪੰਜਵੀਂ ਪਾਤਿਸ਼ਾਹੀ।

ਗੁਰੁ ਪਰਮੇਸਰੁ ਕਰਣੈਹਾਰੁ

The Guru is the Transcendent Lord, the Creator Lord.

ਹੇ ਮੇਰੇ ਮਨ! ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ ਜੇਹੜਾ ਸਭ ਕੁਝ ਕਰ ਸਕਣ ਵਾਲਾ ਹੈ। ਪਰਮੇਸਰੁ = ਪਰਮ ਈਸ਼੍ਵਰ, ਸਭ ਤੋਂ ਉੱਚਾ ਮਾਲਕ। ਕਰਣੈਹਾਰੁ = ਸਭ ਕੁਝ ਕਰ ਸਕਣ ਵਾਲਾ।

ਸਗਲ ਸ੍ਰਿਸਟਿ ਕਉ ਦੇ ਆਧਾਰੁ ॥੧॥

He gives His Support to the entire Universe. ||1||

ਗੁਰੂ ਸਾਰੀ ਸ੍ਰਿਸ਼ਟੀ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ ॥੧॥ ਸਗਲ = ਸਾਰੀ। ਕਉ = ਨੂੰ। ਦੇ = ਦੇਂਦਾ ਹੈ। ਆਧਾਰੁ = ਆਸਰਾ ॥੧॥

ਗੁਰ ਕੇ ਚਰਣ ਕਮਲ ਮਨ ਧਿਆਇ

Meditate within your mind on the Lotus Feet of the Guru.

ਹੇ (ਮੇਰੇ) ਮਨ! (ਸਦਾ) ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ। ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਮਨ = ਹੇ ਮਨ!

ਦੂਖੁ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ

Pain and suffering shall leave this body. ||1||Pause||

(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਇਸ ਸਰੀਰ ਤੋਂ ਹਰੇਕ ਕਿਸਮ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ ॥ ਤੇ = ਤੋਂ। ਜਾਇ = ਚਲਾ ਜਾਂਦਾ ਹੈ ॥੧॥ ਰਹਾਉ ॥

ਭਵਜਲਿ ਡੂਬਤ ਸਤਿਗੁਰੁ ਕਾਢੈ

The True Guru saves the drowning being from the terrifying world-ocean.

(ਹੇ ਮਨ! ਗੁਰੂ ਸੰਸਾਰ-ਸਮੁੰਦਰ ਵਿਚ ਡੁਬਦਿਆਂ ਨੂੰ ਬਚਾ ਲੈਂਦਾ ਹੈ, ਭਵਜਲਿ = ਸੰਸਾਰ-ਸਮੁੰਦਰ ਵਿਚ। ਕਾਢੈ = ਕੱਢ ਲੈਂਦਾ ਹੈ।

ਜਨਮ ਜਨਮ ਕਾ ਟੂਟਾ ਗਾਢੈ ॥੨॥

He reunites those who were separated for countless incarnations. ||2||

ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਟੁੱਟੇ ਹੋਏ ਮਨੁੱਖ ਨੂੰ (ਪਰਮਾਤਮਾ ਨਾਲ) ਜੋੜ ਦੇਂਦਾ ਹੈ ॥੨॥ ਟੂਟਾ = (ਪਰਮਾਤਮਾ ਨਾਲੋਂ) ਟੁੱਟਾ ਹੋਇਆ ਮਨੁੱਖ। ਗਾਢੈ = ਗੰਢ ਦੇਂਦਾ ਹੈ, ਪ੍ਰਭੂ ਨਾਲ ਜੋੜ ਦੇਂਦਾ ਹੈ ॥੨॥

ਗੁਰ ਕੀ ਸੇਵਾ ਕਰਹੁ ਦਿਨੁ ਰਾਤਿ

Serve the Guru, day and night.

ਹੇ ਭਾਈ! ਦਿਨ ਰਾਤ ਗੁਰੂ ਦੀ (ਦੱਸੀ ਹੋਈ) ਸੇਵਾ ਕਰਿਆ ਕਰੋ।

ਸੂਖ ਸਹਜ ਮਨਿ ਆਵੈ ਸਾਂਤਿ ॥੩॥

Your mind shall come to have peace, pleasure and poise. ||3||

(ਜੇਹੜਾ ਮਨੁੱਖ ਸੇਵਾ ਕਰਦਾ ਹੈ ਉਸ ਦੇ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ॥੩॥ ਸੂਖ ਸਹਜ = ਆਤਮਕ ਅਡੋਲਤਾ ਦੇ ਸੁਖ। ਮਨਿ = ਮਨ ਵਿਚ ॥੩॥

ਸਤਿਗੁਰ ਕੀ ਰੇਣੁ ਵਡਭਾਗੀ ਪਾਵੈ

By great good fortune, one obtains the dust of the feet of the True Guru.

ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦੀ ਚਰਨ-ਧੂੜ ਹਾਸਲ ਕਰਦਾ ਹੈ। ਰੇਣੁ = ਚਰਨ-ਧੂੜ। ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ।

ਨਾਨਕ ਗੁਰ ਕਉ ਸਦ ਬਲਿ ਜਾਵੈ ॥੪॥੧੬॥੨੨॥

Nanak is forever a sacrifice to the True Guru. ||4||16||22||

ਹੇ ਨਾਨਕ! (ਫਿਰ ਉਹ ਮਨੁੱਖ) ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੬॥੨੨॥ ਨਾਨਕ = ਹੇ ਨਾਨਕ! ਸਦ = ਸਦਾ। ਬਲਿ = ਸਦਕੇ ॥੪॥੧੬॥੨੨॥