ਦੋਹਰਾ ॥

ਦੋਹਰਾ:

ਨੀਚ ਸੰਗ ਕੀਜੈ ਨਹੀ ਸੁਨਹੋ ਮੀਤ ਕੁਮਾਰ ॥

ਹੇ ਮਿਤਰ ਰਾਜ ਕੁਮਾਰ! ਸੁਣੋ, ਨੀਚ ਦਾ ਕਦੇ ਵੀ ਸੰਗ ਨਹੀਂ ਕਰਨਾ ਚਾਹੀਦਾ।

ਭੇਡ ਪੂਛਿ ਭਾਦੌ ਨਦੀ ਕੋ ਗਹਿ ਉਤਰਿਯੋ ਪਾਰ ॥੧੫॥

(ਕਿਉਂਕਿ) ਭੇਡ ਦੀ ਪੂਛ ਪਕੜ ਕੇ ਭਾਦੋਂ ਵਿਚ (ਹੜੀ ਹੋਈ) ਨਦੀ ਨੂੰ ਕੀ ਕੋਈ ਪਾਰ ਕਰ ਸਕਦਾ ਹੈ? ॥੧੫॥

ਪਾਨੀ ਉਦਰ ਤਾ ਕੌ ਭਰਿਯੋ ਦਾਸ ਨਦੀ ਗਯੋ ਡਾਰਿ ॥

ਦਾਸ (ਉਸ ਦਾਸੀ ਨੂੰ) ਨਦੀ ਵਿਚ ਸੁਟ ਗਿਆ ਅਤੇ ਉਸ ਦਾ ਪੇਟ ਪਾਣੀ ਨਾਲ ਭਰ ਗਿਆ।

ਬਿਨੁ ਪ੍ਰਾਨਨ ਅਬਲਾ ਭਈ ਸਕਿਯੋ ਨ ਨ੍ਰਿਪ ਬੀਚਾਰਿ ॥੧੬॥

(ਜਿਸ ਕਰ ਕੇ) ਇਸਤਰੀ ਮਰ ਗਈ, ਪਰ ਰਾਜਾ ਇਸ ਨੂੰ ਵਿਚਾਰ ਨਾ ਸਕਿਆ ॥੧੬॥

ਫਲ ਭਛਤ ਜਛਨ ਗਹਿਯੋ ਦਾਸ ਨਾਸ ਕੋ ਕੀਨ ॥

ਫਲ ਖਾਂਦੇ ਦਾਸ ਨੂੰ ਸ਼ੇਰ ('ਜਛਨ') ਨੇ ਪਕੜ ਕੇ ਨਸ਼ਟ ਕਰ ਦਿੱਤਾ।

ਦਾਸਨਿ ਕੈ ਸੰਗ ਦੋਸਤੀ ਮਤਿ ਕਰਿਯਹੁ ਮਤਿਹੀਨ ॥੧੭॥

ਇਸ ਲਈ ਹੇ ਮਤਹੀਨੋ! ਦਾਸਾਂ ਨਾਲ ਦੋਸਤੀ ਨਾ ਕਰੋ ॥੧੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੨॥੩੬੨੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੨॥੩੬੨੮॥ ਚਲਦਾ॥