ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥
Roaming and wandering in the ten directions, over water, mountains and forests
ਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ- ਦਹ = ਦਸ। ਦਿਸਾ = ਪਾਸੇ। ਦਹਦਿਸਾ = ਦਸੀਂ ਪਾਸੀਂ, ਹਰ ਪਾਸੇ। ਬਨਰਾਇ = ਬਨਸਪਤੀ।
ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥
- wherever the vulture sees a dead body, he flies down and lands. ||2||
ਇੱਲ ਨੇ ਜਿਥੇ ਮੁਰਦਾਰ ਆ ਵੇਖਿਆ ਓਥੇ ਆ ਬੈਠੀ (ਇਹੀ ਹਾਲ ਉਸ ਮਨ ਦਾ ਹੈ ਪਰਮਾਤਮਾ ਤੋਂ ਵਿੱਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ) ॥੨॥ ਮਿਰਤਕੋ = ਮੁਰਦਾਰ। ਬਹਿਠੀ = ਬੈਠਦੀ ਹੈ। ਜਲ = (ਭਾਵ) ਦਰਿਆ ਆਦਿਕ ॥੨॥