ਸਵੈਯਾ ॥
Savaiyya
ਸਵੈਯਾ:
ਏਕ ਮਹਾ ਬਨ ਬੀਚ ਬਸੈ ਮੁਨਿ ਸ੍ਰਿੰਗ ਧਰੇ ਰਿਖ ਸ੍ਰਿੰਗ ਕਹਾਯੋ ॥
There used to live a sage in ajungle that supported horns on his head and was known as a Horny.
ਇਕ ਵੱਡੇ ਜੰਗਲ ਵਿਚ (ਇਕ) ਮੁਨੀ ਰਹਿੰਦਾ ਸੀ, ਜਿਸ ਦੇ ਸਿਰ ਉਤੇ ਸਿੰਗ ਸਨ। ਇਸ ਲਈ ਰਿਸ਼ੀ ਸ਼੍ਰਿੰਗ ਅਖਵਾਉਂਦਾ ਸੀ।
ਕੌਨਹੂੰ ਖ︀ਯਾਲ ਬਿਭਾਡਵ ਜੂ ਮ੍ਰਿਗਿਯਾ ਹੂੰ ਕੀ ਕੋਖਿਹੂੰ ਤੇ ਉਪਜਾਯੋ ॥
Some thought (prevailed) that Bibhandav, the father of Horny, had gotten him through the belly of a she-deer.
ਕਿਸੇ ਖ਼ਿਆਲ ਨਾਲ ਵਿਭਾਂਡਵ (ਰਿਸ਼ੀ ਸ੍ਰਿੰਗ ਦੇ ਪਿਤਾ) ਨੇ (ਉਸ ਨੂੰ) ਹਿਰਨੀ ਦੀ ਕੁਖ ਵਿਚੋਂ ਪੈਦਾ ਕੀਤਾ।
ਹੋਤ ਭਯੋ ਤਪਸੀ ਤਬ ਤੇ ਜਬ ਤੇ ਬੁਧਿ ਲੈ ਸੁਧਿ ਕੋ ਠਹਰਾਯੋ ॥
He had become a sage as soon as he achieved the age of discernment.
ਉਦੋਂ ਤੋਂ ਹੀ ਉਹ ਤਪਸਵੀ ਹੋ ਗਿਆ ਜਦੋਂ ਤੋਂ ਉਸ ਨੇ ਬੁੱਧੀ ਨਾਲ ਸੁਰਤਿ ਨੂੰ ਸਥਿਰ ਕੀਤਾ।
ਰੈਨਿ ਦਿਨਾ ਰਘੁਨਾਥ ਭਜੈ ਕਬਹੂੰ ਪੁਰ ਭੀਤਰ ਭੂਲ ਨ ਆਯੋ ॥੧॥
He meditated day and night and never visited the city, not even unintentionally.(1)
ਰਾਤ ਦਿਨ ਪਰਮਾਤਮਾ ਦੀ ਭਗਤੀ ਕਰਦਾ ਅਤੇ ਕਦੇ ਭੁਲ ਕੇ ਵੀ ਨਗਰ ਵਿਚ ਨਾ ਆਇਆ ॥੧॥
ਬੀਚ ਕਰੈ ਤਪਸ︀ਯਾ ਬਨ ਕੇ ਮੁਨਿ ਰਾਮ ਕੋ ਨਾਮੁ ਜਪੈ ਸੁਖੁ ਪਾਵੈ ॥
By meditating in the jungle, he felt blissful.
ਮੁਨੀ ਬਨ ਵਿਚ ਤਪਸਿਆ ਕਰਦਾ ਅਤੇ ਰਾਮ ਦਾ ਨਾਮ ਜਪ ਕੇ ਸੁਖ ਪ੍ਰਾਪਤ ਕਰਦਾ।
ਨ੍ਰਹਾਨ ਕਰੈ ਨਿਤ ਧ︀ਯਾਨ ਧਰੈ ਮੁਖ ਬੇਦ ਰਰੈ ਹਰਿ ਕੀ ਲਿਵ ਲਾਵੈ ॥
Every day, observantly, he would orate Vedas after ablution, and revel in Godly deliberations.
ਨਿੱਤ ਇਸ਼ਨਾਨ ਕਰਦਾ ਅਤੇ ਧਿਆਨ ਧਰਦਾ, ਮੁਖ ਤੋਂ ਵੇਦ ਪਾਠ ਕਰਦਾ ਅਤੇ ਹਰਿ ਵਿਚ ਲਿਵ ਲਗਾਉਂਦਾ।
ਰੀਤਿ ਚਲੈ ਖਟ ਸਾਸਤ੍ਰਨ ਕੀ ਤਨ ਕਸਟ ਸਹੈ ਮਨ ਕੋ ਨ ਡੁਲਾਵੈ ॥
He followed Six Shastras, although he would bear body-penances, he would never let his mind deviate.
ਛੇ ਸ਼ਾਸਤ੍ਰਾਂ ਦੀ ਰੀਤ ਅਨੁਸਾਰ ਚਲਦਾ, ਸ਼ਰੀਰ ਉਤੇ ਕਸ਼ਟ ਸਹਾਰ ਲੈਂਦਾ ਪਰ ਮਨ ਨੂੰ ਨਾ ਡੁਲਾਉਂਦਾ।
ਭੂਖਿ ਪਿਆਸ ਲਗੈ ਜਬ ਹੀ ਤਬ ਕਾਨਨ ਤੇ ਚੁਨਿ ਕੈ ਫਲ ਖਾਵੈ ॥੨॥
When he felt hungry and thirsty, he would pick up fruits and eat.(2)
ਜਦੋਂ ਭੁਖ ਪਿਆਸ ਲਗਦੀ ਤਾਂ ਬਨ ਵਿਚੋਂ ਫਲ ਚੁਣ ਕੇ ਖਾ ਲੈਂਦਾ ॥੨॥
ਕਾਲ ਬਿਤੀਤ ਭਯੋ ਇਹ ਰੀਤਿ ਪਰਿਯੋ ਦੁਰਭਿਛ ਤਹਾ ਸੁਨਿ ਪਾਯੋ ॥
A long time had gone by, when, it is heard, a famine broke out.
ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਉਥੇ (ਦੇਸ ਵਿਚ) ਕਾਲ ਪੈ ਗਿਆ, (ਸਭ ਨੇ ਇਹ ਗੱਲ) ਸੁਣ ਲਈ।
ਬੀਜ ਰਹਿਯੋ ਨਹਿ ਏਕ ਤਹਾ ਸਭ ਲੋਕ ਕਨੇਕਨ ਕੌ ਤਰਸਾਯੋ ॥
Nothing to eat was left and the people started to crave even for a single kernel.
ਉਥੇ ਇਕ ਬੀਜ ਵੀ ਨਾ ਰਿਹਾ ਅਤੇ ਸਾਰੇ ਲੋਕ ਦਾਣੇ ਦਾਣੇ ਨੂੰ ਤਰਸਣ ਲਗੇ।
ਜੇਤੇ ਪੜੇ ਬਹੁ ਬਿਪ੍ਰ ਹੁਤੇ ਤਿਨ ਕੌ ਤਬ ਹੀ ਨ੍ਰਿਪ ਬੋਲਿ ਪਠਾਯੋ ॥
The Raja called all the learned Brahmins and asked,
ਜਿਤਨੇ ਵੀ ਬਹੁਤ ਪੜ੍ਹੇ ਹੋਏ ਬ੍ਰਾਹਮਣ ਸਨ, (ਉਨ੍ਹਾਂ ਨੂੰ) ਤਦ ਹੀ ਰਾਜੇ ਨੇ ਬੁਲਾ ਲਿਆ
ਕੌਨ ਕੁਕਾਜ ਕਿਯੋ ਕਹੋ ਮੈ ਜਿਹ ਤੇ ਭ੍ਰਿਤ ਲੋਕਨ ਜੀਵ ਨ ਪਾਯੋ ॥੩॥
‘Tell me what have I sinned that my subject is not able to subsist.’(3)
(ਅਤੇ ਪੁੱਛਣ ਲਗਾ ਕਿ) ਮੈਂ ਕਿਹੜਾ ਮਾੜਾ ਕੰਮ ਕੀਤਾ ਹੈ ਜਿਸ ਕਰ ਕੇ ਮੇਰੀ ਪ੍ਰਜਾ ਦੇ ਲੋਕ ਜੀ ਨਹੀਂ ਰਹੇ (ਭਾਵ ਮਰਦੇ ਜਾ ਰਹੇ ਹਨ) ॥੩॥
ਰਾਜ ਕਹੀ ਜਬ ਯੌ ਤਿਨ ਕੌ ਤਬ ਬਿਪ੍ਰ ਸਭੈ ਇਹ ਭਾਤਿ ਉਚਾਰੇ ॥
On the Raja’s query, they all responded,
ਜਦ ਰਾਜੇ ਨੇ ਉਨ੍ਹਾਂ (ਬ੍ਰਾਹਮਣਾਂ) ਨੂੰ ਇੰਜ ਕਿਹਾ, ਤਦ ਸਾਰਿਆਂ ਬ੍ਰਾਹਮਣਾਂ ਨੇ ਇਸ ਤਰ੍ਹਾਂ ਕਿਹਾ
ਰੀਤ ਚਲੌ ਰਜਨੀਤਨ ਕੀ ਤੁਮ ਕੋਊ ਨ ਦੇਖਿਯੋ ਪਾਪ ਤਿਹਾਰੇ ॥
‘You have been ruling according to the legacy, and have committed no sin.
ਕਿ ਤੁਸੀਂ ਰਾਜਨੀਤੀ ਅਨੁਸਾਰ ਚਲਦੇ ਹੋ, ਤੁਹਾਡਾ ਕੋਈ ਪਾਪ ਨਹੀਂ ਵੇਖਿਆ।
ਸਿੰਮ੍ਰਿਤ ਮੈ ਖਟ ਸਾਸਤ੍ਰ ਮੈ ਸਭ ਹੂੰ ਮਿਲ ਕ੍ਰੋਰਿ ਬਿਚਾਰ ਬਿਚਾਰੇ ॥
‘Consulting the Simritis and the Six Shastras, all the Brahmins have reached this conclusion.
(ਉਨ੍ਹਾਂ ਨੇ) ਸਮ੍ਰਿਤੀਆਂ ਅਤੇ ਛੇ ਸ਼ਾਸਤ੍ਰਾਂ ਨੂੰ (ਵਾਚ ਕੇ) ਕਈ ਪ੍ਰਕਾਰ ਦੇ ਵਿਚਾਰ ਸੋਚੇ (ਅਤੇ ਕਿਹਾ)
ਸ੍ਰਿੰਗੀ ਰਿਖੀਸਨ ਆਏ ਤਵਾਲਯ ਯਾਹੀ ਚੁਭੈ ਚਿਤ ਬਾਤ ਹਮਾਰੇ ॥੪॥
‘We have contemplated that the Horny Rikhi should be invited to your house.(4)
ਤੁਹਾਡੇ ਘਰ ਸ੍ਰਿੰਗੀ ਰਿਸ਼ੀ ਆਵੇ, ਇਹੀ ਗੱਲ ਸਾਡੇ ਮਨ ਨੂੰ ਲਗਦੀ ਹੈ ॥੪॥
ਜੌ ਚਿਤ ਬੀਚ ਰੁਚੈ ਮਹਾਰਾਜ ਬੁਲਾਇ ਕੈ ਮਾਨਸ ਸੋਈ ਪਠੈਯੈ ॥
‘If Your Revered Honour, think appropriate, some how, Bibhandav Rikhi,
ਜੇ (ਇਹ ਗੱਲ) ਮਨ ਨੂੰ ਲਗੇ ਤਾਂ ਹੇ ਮਹਾਰਾਜ! ਬੰਦਾ ਭੇਜ ਕੇ ਉਸ ਨੂੰ ਬੁਲਾ ਲਵੋ।
ਕੌਨੇ ਉਪਾਇ ਬਿਭਾਡਵ ਕੋ ਸੁਤ ਯਾ ਪੁਰ ਬੀਥਨ ਮੈ ਬਹਿਰੈਯੈ ॥
may be invited to go around blessing the city.
ਕਿਸੇ ਤਰ੍ਹਾਂ ਵਿਭਾਂਡਵ ਦਾ ਪੁੱਤਰ ਇਸ ਨਗਰ ਦੀਆਂ ਗਲੀਆਂ ਵਿਚ ਫਿਰੇ।
ਦੇਸ ਬਸੈ ਫਿਰਿ ਕਾਲ ਨਸੈ ਚਿਤ ਭੀਤਰ ਸਾਚ ਇਹੈ ਠਹਿਰੈਯੈ ॥
‘It is true, ifhe dwells in this country, the famine will be eradicated.
ਇਹ ਮਨ ਵਿਚ ਸੱਚ ਜਾਣੋ ਕਿ ਜਦੋਂ ਉਹ ਦੇਸ ਵਿਚ ਆ ਕੇ ਵਸੇਗਾ ਤਾਂ ਕਾਲ ਖ਼ਤਮ ਹੋ ਜਾਏਗਾ।
ਜੌ ਨਹਿ ਆਵੈ ਤੋ ਪੂਤ ਭਿਜਾਇ ਕਿ ਆਪਨ ਜਾਇ ਉਤਾਇਲ ਲ︀ਯੈਯੈ ॥੫॥
‘If he cannot come himself then, he may be requested to send his son,’(5)
ਜੇ ਉਹ (ਬੰਦਾ ਭੇਜਣ ਤੇ) ਨਹੀਂ ਆਉਂਦਾ ਤਾਂ ਪੁੱਤਰ ਨੂੰ ਭੇਜ ਕੇ ਜਾਂ ਆਪ ਜਾ ਕੇ (ਉਸ ਨੂੰ) ਜਲਦੀ ਲੈ ਆਓ ॥੫॥