ਮਃ ੨ ॥
Second Mehl:
ਦੂਜੀ ਪਾਤਿਸ਼ਾਹੀ।
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥
The month of Saawan has come, O my companions; the clouds have burst forth with rain.
ਹੇ ਸਖੀ! ਸਾਵਣ (ਭਾਵ 'ਨਾਮ' ਦੀ ਵਰਖਾ ਦਾ ਸਮਾ) ਆਇਆ ਹੈ, ਬੱਦਲ ਵਰ੍ਹਾਊ ਹੋ ਗਿਆ ਹੈ (ਭਾਵ, ਗੁਰੂ ਮੇਹਰ ਕਰ ਰਿਹਾ ਹੈ)। ਜਲਹਰੁ = ਜਲਧਰ, ਬੱਦਲ।
ਨਾਨਕ ਸੁਖਿ ਸਵਨੁ ਸੋਹਾਗਣੀ ਜਿਨੑ ਸਹ ਨਾਲਿ ਪਿਆਰੁ ॥੨॥
O Nanak, the blessed soul-brides sleep in peace; they are in love with their Husband Lord. ||2||
ਹੇ ਨਾਨਕ! (ਇਸ ਸੁਹਾਵਣੇ ਸਮੇ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (-ਪ੍ਰਭੂ) ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਸੁਖ ਨਾਲ ਸਉਣ (ਭਾਵ, ਸੁਖੀ ਜੀਵਨ ਬਿਤੀਤ ਕਰਨ) ॥੨॥ ਸੁਖਿ = ਸੁਖ ਵਿਚ। ਸਵਨੁ = (ਵਿਆਕਰਣ ਅਨੁਸਾਰ ਇਹ ਲਫ਼ਜ਼ 'ਹੁਕਮੀ ਭਵਿੱਖਤ' ਅੱਨ ਪੁਰਖ, ਬਹੁ-ਵਚਨ ਹੈ) ਬੇਸ਼ੱਕ ਸਉਣ, ਪਈਆਂ ਸਉਣ ॥੨॥