ਮਃ

Second Mehl:

ਦੂਜੀ ਪਾਤਸ਼ਾਹੀ।

ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ

How can someone be called blind, if he was made blind by the Lord's Command?

ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ। ਹੁਕਮਹੁ = ਹੁਕਮ ਨਾਲ, ਰਜ਼ਾ ਵਿਚ। ਅੰਧਾ = ਨੇਤ੍ਰ-ਹੀਣ। (ਨੋਟ: ਅੰਕ ੨ ਦਾ ਭਾਵ ਹੈ ਮ: ੨)।

ਨਾਨਕ ਹੁਕਮੁ ਬੁਝਈ ਅੰਧਾ ਕਹੀਐ ਸੋਇ ॥੩॥

O Nanak, one who does not understand the Hukam of the Lord's Command should be called blind. ||3||

ਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ॥੩॥